ਕੈਂਪਾਂ ਵਿੱਚ 1160 ਪ੍ਰਾਪਰਟੀ ਟੈਕਸ ਰਿਟਰਨਾਂ ਭਰੀਆਂ
05:01 AM Jul 01, 2025 IST
Advertisement
ਅੰਮ੍ਰਿਤਸਰ: ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਾਪਰਟੀ ਟੈਕਸ ਅਤੇ ਪਾਣੀ-ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨ ਰੈਗੂਲਰ ਕਰਵਾਉਣ ਲਈ ਕੈਂਪ 20 ਜੂਨ ਤੋਂ 30 ਜੂਨ ਤੱਕ ਲਗਾਏ ਗਏ। ਇਨ੍ਹਾਂ ਕੈਂਪਾਂ ਵਿੱਚ ਸ਼ਹਿਰ ਵਾਸੀਆਂ ਵੱਲੋਂ 1160 ਪ੍ਰਾਪਰਟੀ ਟੈਕਸ ਦੀਆ ਰਿਟਰਨਾਂ ਭਰੀਆਂ ਗਈਆਂ, ਜਿਨ੍ਹਾਂ ਤੋਂ 12 ਲੱਖ ਰੁਪਏ ਦੀ ਵਸੂਲੀ ਹੋਈ। ਤਕਰੀਬਨ 200 ਪਾਣੀ ਅਤੇ ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨ ਰੈਗੂਲਰ ਕਰਨ ’ਤੇ ਨਿਗਮ ਵੱਲੋਂ 2.75 ਲੱਖ ਰੁਪਏ ਇਕੱਤਰ ਕੀਤੇ ਗਏ। ਇਹ ਕੈਂਪ ਕਾਲੀ ਮਾਤਾ ਮੰਦਰ ਖੜਾਕ ਸਿੰਘ ਵਾਲਾ ਵੇਰਕਾ ਬਾਈਪਾਸ ਮਜੀਠਾ ਰੋਡ ਵਿਖੇ ਲਗਾਇਆ ਗਿਆ ਸੀ। ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ’ਤੇ ਵਿਆਜ ਅਤੇ ਜੁਰਮਾਨੇ ਦੀ ਮੁਆਫੀ ਦਿੱਤੀ ਗਈ ਹੈ। -ਖੇਤਰੀ ਪ੍ਰਤੀਨਿਧ
Advertisement
Advertisement
Advertisement
Advertisement