ਕੈਂਪਾਂ ’ਚ 7915 ਸ਼ਿਕਾਇਤਾਂ ਦਾ ਨਿਬੇੜਾ
05:43 AM Mar 08, 2025 IST
Advertisement
ਮਹਾਂਵੀਰ ਮਿੱਤਲ
ਜੀਂਦ 7 ਮਾਰਚ
ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਇੱਥੇ ਲਾਏ ਗਏ ਸ਼ਿਕਾਇਤ ਨਿਵਾਰਨ ਕੈਂਪ ਵਿੱਚ ਅਧਿਕਾਰੀਆਂ ਨੂੰ ਲੋਕਾਂ ਦੀਆਂ ਵੱਧ ਤੋਂ ਵੱਧ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਦੀ ਹਦਾਇਤਾਂ ਅਨੁਸਾਰ ਹਰ ਰੋਜ਼ ਕੈਂਪ ਲਾਏ ਜਾ ਰਹੇ ਹਨ। ਕੈਂਪਾਂ ਵਿੱਚ ਹੁਣ ਤੱਕ ਕੁਲ 8,847 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 7915 ਸ਼ਿਕਾਇਤਾ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ 742 ਸ਼ਿਕਾਇਤਾਂ ਬਕਾਇਆ ਹਨ ਅਤੇ ਵਿਚਾਰ ਅਧੀਨ ਇਨ੍ਹਾਂ ਸ਼ਿਕਾਇਤਾਂ ਦਾ ਜਲਦੀ ਹੀ ਨਿਬੇੜਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਬਹੁਤੀਆਂ ਸ਼ਿਕਾਇਤਾਂ ਪ੍ਰਾਪਰਟੀ, ਰਾਸ਼ਨ, ਸੀਵਰ ਓਵਰਫਲੋਅ ਤੇ ਨਜਾਇਜ਼ ਕਬਜ਼ਿਆਂ ਸਬੰਧੀ ਮਿਲ ਰਹੀਆਂ ਹਨ।
Advertisement
Advertisement
Advertisement
Advertisement