ਕੇਜਰੀਵਾਲ ਨੂੰ ਡੈਨਮਾਰਕ ਜਾਣ ਲਈ ਮਨਜ਼ੂਰੀ ਨਾ ਮਿਲੀ

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਆਪ ਆਗੂ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਸੀ -40 ਸੰਮੇਲਨ ’ਚ ਸ਼ਾਮਲ ਨਹੀਂ ਹੋ ਸਕਣਗੇ ਕਿ ਉਹ ਛੁੱਟੀ ’ਤੇ ਨਹੀਂ ਜਾ ਰਹੇ ਸਨ ਤੇ ਇਹ ਬਹੁਤ ਮੰਦਭਾਗਾ ਹੈ। ਕੇਜਰੀਵਾਲ ਦੁਪਹਿਰ 2 ਵਜੇ ਉਡਾਣ ਭਰਨ ਵਾਲੇ ਸਨ ਤੇ 8 ਮੈਂਬਰੀ ਵਫ਼ਦ ਉਨ੍ਹਾਂ ਦੇ ਨਾਲ ਸ਼ਾਮਲ ਸੀ। ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਦੋਸ਼ ਲਗਾਇਆ ਹੈ ਕਿ ਉਹ ਡੈਨਮਾਰਕ ਵਿੱਚ ਹੋਣ ਵਾਲੇ ਸੀ -40 ਜਲਵਾਯੂ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਨਜ਼ੂਰੀ ਨਾ ਦੇਣ ਲਈ ਰਾਜਨੀਤੀ ਕਰ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਉਸ ਨੂੰ ਰਾਜਸੀ ਮਨਜ਼ੂਰੀ ਨਹੀਂ ਦਿੱਤੀ ਹੈ। ਸੰਜੇ ਨੇ ਕਿਹਾ, ‘ਇਹ ਗਲੋਬਲ ਸਟੇਜ ‘ਤੇ ਭਾਰਤ ਦੇ ਅਕਸ ਨੂੰ ਪ੍ਰਭਾਵਿਤ ਕਰੇਗਾ ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਗਲਤ ਸੰਦੇਸ਼ ਦੇਵੇਗਾ।’ ਸੰਜੇ ਨੇ ਕਿਹਾ ਕਿ ਉਹ ਛੁੱਟੀ ਮਨਾਉਣ ਨਹੀਂ ਜਾ ਰਿਹਾ, ਪਰ ਦੁਨੀਆਂ ਨੂੰ ਦੱਸਣ ਵਾਲੇ ਸਨ ਕਿ ਕਿਵੇਂ ਦਿੱਲੀ ਨੇ ਆਪਣੀ ਓਡ-ਈਵਨ ਯੋਜਨਾ ਨਾਲ ਪ੍ਰਦੂਸ਼ਣ ਨੂੰ 25 ਫ਼ੀਸਦ ਤੱਕ ਘਟਾ ਦਿੱਤਾ ਹੈ। ਸੰਮੇਲਨ 9 ਅਕਤੂਬਰ ਨੂੰ ਸ਼ੁਰੂ ਹੋਵੇਗਾ ਤੇ 12 ਅਕਤੂਬਰ ਨੂੰ ਸਮਾਪਤ ਹੋਵੇਗਾ। ਰਾਜ ਸਭਾ ਦੇ ਸੰਸਦ ਸੰਜੇ ਨੇ ਕਿਹਾ, ‘ਲੋਕ ਸਾਡੇ ਸੰਘੀ ਸਰਕਾਰ ਦੇ ਕੰਮਕਾਜ ਬਾਰੇ ਕੀ ਸੋਚਣਗੇ।