ਕੇਜਰੀਵਾਲ ਗੁਰੂ ਤੇਗ ਬਹਾਦਰ ਯਾਦਗਾਰ ਦੀ ਸਾਰ ਲੈਣ: ਲਿਲੋਠੀਆ

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਕਤੂਬਰ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਯਾਦਗਾਰ’ ਵਿੱਚ ਚੱਲਦੇ ਲੇਜ਼ਰ ਸ਼ੋਅ ਨੂੰ ਬੰਦ ਹੋਣ ਤੋਂ ਬਚਾਇਆ ਜਾਵੇ ਤੇ ਯਾਦਗਾਰ ਦੀ ਸਾਰ ਲਵੇ।
ਸ੍ਰੀ ਲਿਲੋਠੀਆ ਕਿਹਾ ਕਿ ਸ਼ੀਲਾ ਸਰਕਾਰ ਦਾ ਨਰੇਲਾ ਦੀ ਸਿੰਧੂ ਹੱਦ ‘ਤੇ ਸੁਪਨਮਈ ਪ੍ਰਾਜੈਕਟ ਗੁਰੂ ਤੇਗ ਬਹਾਦਰ ਯਾਦਗਾਰ ’ਤੇ ਅਧਾਰਿਤ ਸਿੱਖਿਆ ਸ਼ੋਅ ਸਥਿਤੀ ’ਚ ਹੈ ਜਿਸ ਬਾਰੇ ਕੇਜਰੀਵਾਲ ਸਰਕਾਰ ਚਿੰਤਤ ਨਹੀਂ ਹੈ ਤੇ 26 ਤੋਂ 29 ਅਕਤੂਬਰ ਅਰਵਿੰਦ ਕੇਜਰੀਵਾਲ ਸਰਕਾਰ 16 ਦਿਨਾਂ ਦੇ ਮੈਗਾ ਲੇਜ਼ਰ ਸ਼ੋਅ ਦੇ ਵਿਚਕਾਰ ਦਿੱਲੀ ਦੀ ਆਮ ਜਨਤਾ ਦੇ ਪੈਸੇ ਨਾਲ ਦੀਵਾਲੀ ਮਨਾਉਣ ਜਾ ਰਹੀ ਹੈ।
ਸ੍ਰੀ ਲਿਲੋਠੀਆ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਯਾਦਗਾਰ ’ਚ ਸਿੱਖਿਆ ’ਤੇ ਅਧਾਰਿਤ ਲੇਜ਼ਰ ਸ਼ੋਅ ਰਾਹੀਂ ਨਾ ਸਿਰਫ਼ ਦਿੱਲੀ ਬਲਕਿ ਹਰਿਆਣੇ ਤੇ ਪੰਜਾਬ ਦੇ ਆਮ ਲੋਕਾਂ ਨੂੰ ਵੀ ਵਾਤਾਵਰਨ ਬਚਾਓ ਦੇ ਵਿਸ਼ੇ ‘ਤੇ ਤੱਤਾਂ ਤੋਂ ਜਾਣੂ ਕਰਾਇਆ ਗਿਆ ਹੈ। ਇਸ ਦੇ ਪੰਜ ਤੱਤ ਹਨ – ਧਰਤੀ, ਅਕਾਸ਼, ਪਾਣੀ, ਹਵਾ ਅਤੇ ਅੱਗ। ਗੁਰੂ ਤੇਗ ਬਹਾਦਰ ਨੂੰ ਇਕ ਅਨੌਖੀ ਇਤਿਹਾਸਕ ਸ਼ਖ਼ਸੀਅਤ ਦੇ ਨਾਲ ਇਕ ਸ਼ਰਧਾਂਜਲੀ ਲੇਜ਼ਰ ਸ਼ੋਅ ਹੁਣ ਆਖ਼ਰੀ ਸਾਹ ਗਿਣ ਰਿਹਾ ਹੈ।
ਕੇਜਰੀਵਾਲ ਸ਼ਾਇਦ ਇਸ ਤੋਂ ਚਿੰਤਤ ਨਹੀਂ ਹਨ। ਇਥੋਂ ਦੇ ਠੇਕਾ ਕਾਮੇ ਪਿਛਲੇ ਤਿੰਨ ਮਹੀਨਿਆਂ ਤੋਂ ਤਨਖ਼ਾਹ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਆਪਣੀ ਮਹਿੰਗੀ ਤੇ ਵੱਡੀ ਪ੍ਰਚਾਰ ਲਈ ਦੀਵਾਲੀ ਨੂੰ ਇਕ ਮਾਧਿਅਮ ਵੀ ਬਣਾਇਆ ਹੈ। ਦੀਵਾਲੀ ਦੇ ਮੌਕੇ ‘ਤੇ ਇਹ ਲੇਜ਼ਰ ਸ਼ੋਅ ਉਨ੍ਹਾਂ ਦੀ ਚੋਣ ਤੋਂ ਪਹਿਲਾਂ ਦੀ ਮੈਗਾ ਮੁਹਿੰਮ ਦੇ ਇਕ ਹਿੱਸੇ ਤੋਂ ਇਲਾਵਾ ਕੁਝ ਵੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਕੇਜਰੀਵਾਲ ਇਸ ਨੂੰ ਪ੍ਰਦੂਸ਼ਣ ਰੋਕਥਾਮ ਦਾ ਉਪਾਅ ਦੱਸਦਿਆਂ ਇਸ ਨੂੰ ‘ਲੁੱਟਣ’ ਦਾ ਇਰਾਦਾ ਰੱਖਦੇ ਹਨ ।
ਇਸ ਸ਼ੋਅ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੂਸਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਬਜਾਏ ਉਹ ਆਪਣੇ ਪ੍ਰਚਾਰ ਦੀ ਵਰਤੋਂ ਕਰਨਾ ਜਾਣਦੇ ਹਨ।

Tags :