ਕੇਂਦਰ ਵੱਲੋਂ ਬੀੜ ਭੁਨਰਹੇੜੀ ਲਈ ਇਕ ਕਰੋੜ ਜਾਰੀ

ਅਕਾਲੀ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਹਰਿੰਦਰਪਾਲ ਸਿੰਘ ਚੰਦੂਮਾਜਰਾ । -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਦੇਵੀਗੜ੍ਹ, 20 ਸਤੰਬਰ
ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੱਲੋਂ ਹਲਕੇ ਦੇ ਵਿਕਾਸ ਲਈ ਕੇਂਦਰ ਸਰਕਾਰ ਕੋਲ ਕੀਤੀ ਜਾ ਰਹੀ ਪਹੁੰਚ ਦੇ ਯਤਨਾ ਸਦਕਾ ਕੇਂਦਰ ਸਰਕਾਰ ਵੱਲੋਂ ਦੇਵੀਗੜ੍ਹ ਨੇੜਲੇ ਭੁਨਰਹੇੜੀ ਬੀੜ ਦੀ ਫੈਂਸਿੰਗ ਲਈ ਕੇਂਦਰ ਸਰਕਾਰ ਨੇ 1 ਕਰੋੜ ਤੋਂ ਵੀ ਵੱਧ ਰਾਸ਼ੀ ਜਾਰੀ ਕਰ ਦਿੱਤੀ ਹੈ। ਇਨ੍ਹਾਂ ਪੈਸਿਆਂ ਨਾਲ ਬੀੜ ਦੀ ਫੈਂਸਿੰਗ ਦਾ ਕੰਮ 2 ਮਹੀਨਿਆਂ ’ਚ ਨੇਪਰੇ ਚਾੜ੍ਹਿਆ ਜਾਵੇਗਾ। ਇਹ ਜਾਣਕਾਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕਾ ਸਨੌਰ ਦੇ ਪਿੰਡ ਚਪਰਾਹੜ ਵਿੱਚ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਸਕੀਮ ਅਧੀਨ ਭੁਨਰਹੇੜੀ ਬੀੜ ਲਈ 1 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ ਕੀਤੀ ਹੈ। ਇਸ ਪੈਸੇ ਨਾਲ ਬੀੜ ਦੇ ਆਸ ਪਾਸ ਦੇ ਪਿੰਡਾਂ ਪੰਜੇਟਾ, ਭੁਨਰਹੇੜੀ, ਸਰੁਸਤੀਗੜ੍ਹ, ਸੁਰਕੜਾ ਫਾਰਮ, ਤੇਜਾਂ, ਕਾਠਗੜ੍ਹ, ਬਾਜੀਗਰ ਬਸਤੀ ਆਦਿ ਪਿੰਡਾਂ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹਿਹ ਰਾਸ਼ੀ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ 2 ਮਹੀਨਿਆਂ ਵਿਚ ਕੰਮ ਪੂਰਾ ਕਰਨ ਦੇ ਹੁਕਮ ਦਿੱਤੇ ਹਨ।

Tags :