ਕੇਂਦਰੀ ਬਜਟ 2025 ’ਤੇ ਚਰਚਾ
ਲੁਧਿਆਣਾ: ਕੇਂਦਰੀ ਬਜਟ-2025 ਬਾਰੇ ਜੀਜੀਐੱਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀਜੀਐਨਆਈਐਮਟੀ) ਸਿਵਲ ਲਾਈਨਜ਼ ਵਿੱਚ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਕਾਲਜ ਦੇ ਐੱਮਬੀਏ, ਬੀਬੀਏ ਅਤੇ ਬੀ.ਕਾਮ ਆਨਰਜ਼ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਾਲਜ ਦੇ ਅਧਿਆਪਕਾਂ ਨੇ ਬਜਟ ’ਤੇ ਆਪਣੀ ਸਲਾਹ ਦਿੱਤੀ ਅਤੇ ਬਾਅਦ ਵਿੱਚ ਵਿਦਿਆਰਥੀ ਟੀਮਾਂ ਵੱਲੋਂ ਕੇਂਦਰੀ ਬਜਟ ਦੇ ਪ੍ਰਭਾਵਾਂ ਬਾਰੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਹ ਪੇਸ਼ਕਾਰੀਆਂ ਸਿਹਤ ਸੰਭਾਲ, ਰੱਖਿਆ, ਬੁਨਿਆਦੀ ਢਾਂਚਾ, ਟੈਕਸ, ਸਿੱਖਿਆ, ਬੈਂਕਿੰਗ ਸੇਵਾਵਾਂ ਖੇਤਰ, ਨਿਰਮਾਣ ਖੇਤਰ, ਸਾਫਟਵੇਅਰ ਸੈਕਟਰ ਅਤੇ ਖੇਤੀਬਾੜੀ ’ਤੇ ਅਧਾਰਿਤ ਸਨ। ਇਹ ਸਮਾਗਮ ਬਿਜ਼ਨਸ ਮੈਨੇਜਮੈਂਟ ਵਿਭਾਗ ਵੱਲੋਂ ਕਰਵਾਇਆ ਗਿਆ ਸੀ ਅਤੇ ਇਸ ਵਿੱਚ 150 ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਬਿਜ਼ਨਸ ਮੈਨੇਜਮੈਂਟ ਵਿਭਾਗ ਦੇ ਅਧਿਆਪਕਾਂ ਨੂੰ ਉਨ੍ਹਾਂ ਦੀ ਪਹਿਲਕਦਮੀ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ’ਤੇ ਚਰਚਾ ਵਿਦਿਆਰਥੀਆਂ ਲਈ ਜ਼ਰੂਰੀ ਹੈ। ਵਿਭਾਗ ਮੁਖੀ ਡਾ. ਪਰਵਿੰਦਰ ਸਿੰਘ ਨੇ ਕੇਂਦਰੀ ਬਜਟ 2025 ਦੌਰਾਨ ਐਲਾਨੇ ਸੈਕਟਰ-ਵਾਰ ਅਲਾਟਮੈਂਟ ਦੇ ਤਰਕ ਨੂੰ ਸਮਝਣ ਲਈ ਭਾਰਤੀ ਆਰਥਿਕਤਾ ਦੀ ਸਥਿਤੀ ਬਾਰੇ ਗੱਲ ਕੀਤੀ। -ਖੇਤਰੀ ਪ੍ਰਤੀਨਿਧ