For the best experience, open
https://m.punjabitribuneonline.com
on your mobile browser.
Advertisement

ਕੁੱਲ ਹਿੰਦ ਕਿਸਾਨ ਸਭਾ ਦਾ ਡੈਲੀਗੇਟ ਇਜਲਾਸ

05:12 AM Feb 05, 2025 IST
ਕੁੱਲ ਹਿੰਦ ਕਿਸਾਨ ਸਭਾ ਦਾ ਡੈਲੀਗੇਟ ਇਜਲਾਸ
Advertisement

ਬੀਰ ਇੰਦਰ ਸਿੰਘ ਬਨਭੌਰੀ

Advertisement

ਸੁਨਾਮ ਊਧਮ ਸਿੰਘ ਵਾਲਾ, 4 ਫਰਵਰੀ
ਪਿੰਡ ਗੋਬਿੰਦਗੜ੍ਹ ਜੇਜੀਆਂ ਵਿੱਚ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸੁਨਾਮ ਦਾ ਡੈਲੀਗੇਟ ਇਜਲਾਸ ਹੋਇਆ। ਇਜਲਾਸ ਵਿੱਚ ਹਾਜ਼ਰ ਡੈਲੀਗੇਟ ਸਾਥੀਆਂ ਨੂੰ ਬਜ਼ੁਰਗ ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਪੰਜਾਬ ਦੀ ਇਤਿਹਾਸਕ ਮੁਜ਼ਾਰਾ ਲਹਿਰ ਦੇ ਘੋਲ ਦੀ ਮਹੱਤਤਾ ਬਾਰੇ ਅਤੇ ਅੱਜ ਦੇ ਸਮੇਂ ਵਿੱਚ ਕਿਸਾਨੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਹਰਦੇਵ ਸਿੰਘ ਬਖਸ਼ੀਵਾਲਾ ਨੇ ਡੈਲੀਗੇਟ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਮੰਡੀਕਰਨ ਖਰੜੇ ਰਾਹੀਂ ਦੁਬਾਰਾ 3 ਖੇਤੀਬਾੜੀ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿ ਪੰਜਾਬ ਦਾ ਸੰਘਰਸ਼ਸੀਲ ਕਿਸਾਨੀ ਵਰਗ ਇਸ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਵੇਗਾ। ਇਸ ਮੌਕੇ ਇਜਲਾਸ ਵਿੱਚ ਕੁੱਲ ਹਿੰਦ ਕਿਸਾਨ ਤਹਿਸੀਲ ਸੁਨਾਮ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ ਵਿੱਚ ਦਰਸ਼ਨ ਸਿੰਘ ਗੋਬਿੰਦਗੜ੍ਹ ਪ੍ਰਧਾਨ, ਅਮਰੀਕ ਸਿੰਘ ਉਗਰਾਹਾਂ ਸੱਕਤਰ, ਮੀਤ ਪ੍ਰਧਾਨ ਕਰਨੈਲ ਸਿੰਘ ਛਾਜਲੀ, ਮੀਤ ਸਕੱਤਰ ਜਗਦੀਸ਼ ਸਿੰਘ ਬਖਸ਼ੀਵਾਲਾ, ਅਤੇ ਮੱਖਣ ਸਿੰਘ ਨਿਹਾਲਗੜ੍ਹ, ਭੂਰਾ ਸਿੰਘ ਸੰਗਤਪੁਰਾ, ਰਾਮ ਸਰੂਪ ਢੈਪਈ, ਗਮਦੂਰ ਸਿੰਘ ਜਵੰਦਾ, ਜੀਵਨ ਕੁਮਾਰ ਸਰਬਸੰਮਤੀ ਨਾਲ ਤਹਿਸੀਲ ਕਮੇਟੀ ਮੈਂਬਰ ਚੁਣੇ ਗਏ।

Advertisement

Advertisement
Author Image

Mandeep Singh

View all posts

Advertisement