ਕੁਰਾਲੀ ਦੇ ਨੈਸ਼ਨਲ ਪਬਲਿਕ ਸਕੂਲ ’ਚ ਸਮਰ ਕੈਂਪ
ਪੱਤਰ ਪ੍ਰੇਰਕ
ਕੁਰਾਲੀ, 8 ਜੂਨ
ਸਥਾਨਕ ਨੈਸ਼ਨਲ ਪਬਲਿਕ ਸਕੂਲ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਉਦੇਸ਼ ਨਾਲ ਲਗਾਇਆ ਸਮਰ ਵੰਡਰਲੈਂਡ ਕੈਂਪ ਸਮਾਪਤ ਹੋ ਗਿਆ ਹੈ। ਇਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਸਮਰ ਕੈਂਪ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਸੰਤੋਸ਼ ਸ਼ਰਮਾ, ਮੈਨੇਜਰ ਅਮਨ ਸ਼ਰਮਾ ਅਤੇ ਖਜ਼ਾਨਚੀ ਈਸ਼ ਅਗਰਵਾਲ ਦੀ ਅਗਵਾਈ ਅਤੇ ਪ੍ਰਿੰਸੀਪਲ ਮਧੂ ਕਾਲੀਆ ਦੀ ਨਿਗਰਾਨੀ ਹੇਠ ਲਗਾਇਆ ਗਿਆ। ਆਖ਼ਰੀ ਦਿਨ ਬੱਚਿਆਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿੱਚ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਿੰਸੀਪਲ ਮਧੂ ਕਾਲੀਆ ਨੇ ਦੱਸਿਆ ਕਿ ਕੈਂਪ ਦੌਰਾਨ, ਬੱਚਿਆਂ ਨੂੰ ਯੋਗ, ਐਰੋਬਿਕਸ, ਡਾਂਸ, ਆਰਟ ਐਂਡ ਕਰਾਫਟ, ਸਕੇਟਿੰਗ ਤੇ ਖਾਣਾ ਪਕਾਉਣ ਸਣੇ ਹੋਰ ਗਤੀਵਿਧੀਆਂ ਬਾਰੇ ਸਿਖਲਾਈ ਤੇ ਜਾਣਕਾਰੀ ਦਿੱਤੀ ਗਈ।
ਮੁੱਖ ਮਹਿਮਾਨ ਵਜੋਂ ਪੁੱਜੇ ਈਸ਼ ਅਗਰਵਾਲ ਨੇ ਬੱਚਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਰਾਹੀਂ ਬੱਚਿਆਂ ਨੂੰ ਆਪਣੀ ਪ੍ਰਤਿਭਾ ਨੂੰ ਬਾਹਰ ਕੱਢਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਆ ਗਿਆ।