For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਤਿੰਨ ਮਜ਼ਦੂਰਾਂ ਦੇ ਘਰਾਂ ਦੀ ਕੁਰਕੀ ਦਾ ਵਿਰੋਧ

05:49 AM Mar 13, 2025 IST
ਕਿਸਾਨਾਂ ਵੱਲੋਂ ਤਿੰਨ ਮਜ਼ਦੂਰਾਂ ਦੇ ਘਰਾਂ ਦੀ ਕੁਰਕੀ ਦਾ ਵਿਰੋਧ
ਭਵਾਨੀਗੜ੍ਹ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement
ਮੇਜਰ ਸਿੰਘ ਮੱਟਰਾਂਭਵਾਨੀਗੜ੍ਹ, 12 ਮਾਰਚ
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਜਨਰਲ ਸਕੱਤਰ ਜਸਵੀਰ ਸਿੰਘ ਗੱਗੜ੍ਹਪੁਰ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਵਾਰਡ ਨੰਬਰ 6 ਦੇ ਮਜ਼ਦੂਰ ਜਗਦੇਵ ਸਿੰਘ, ਵਾਰਡ ਨੰਬਰ 8 ਦੀ ਜਸਵੀਰ ਕੌਰ ਅਤੇ ਮਹਾਂਵੀਰ ਬਸਤੀ ਦੀ ਸੁਖਵਿੰਦਰ ਕੌਰ ਦੇ ਘਰਾਂ ਦੀ ਕੁਰਕੀ ਰੋਕਣ ਲਈ ਧਰਨੇ ਦਿੱਤੇ ਗਏ। ਧਰਨਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ, ਹਰਪ੍ਰੀਤ ਸਿੰਘ ਬਾਲਦ, ਗੁਰਜੀਤ ਸਿੰਘ ਬਾਲਦ, ਚਮਕੌਰ ਸਿੰਘ ਬਲਿਆਲ, ਹਾਕਮ ਸਿੰਘ ਦਿਆਲਪੁਰਾ ਅਤੇ ਇਕਾਈ ਪ੍ਰਧਾਨ ਹਰਦੇਵ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਕੁਝ ਸਾਲ ਪਹਿਲਾਂ ਇਕ ਕੰਪਨੀ ਤੋਂ ਕਰਜ਼ਾ ਲਿਆ ਸੀ ਅਤੇ ਤਿੰਨੋਂ ਵਿਅਕਤੀ ਆਪੋ ਆਪਣੇ ਲੋਨ ਦੀਆਂ ਕਿਸ਼ਤਾਂ ਸਹੀ ਉਤਾਰ ਰਹੇ ਸਨ ਪਰ ਹਾਊਸਿੰਗ ਲੋਨ ਦੀਆਂ ਕਿਸ਼ਤਾਂ ਦਾ ਵਿਆਜ ਜ਼ਿਆਦਾ ਹੋਣ ਕਾਰਨ ਅਤੇ ਸਹਾਇਕ ਧੰਦਿਆਂ ਦੇ ਵਿੱਚ ਘਾਟਾ ਪੈ ਜਾਣ ਕਾਰਨ ਇਨ੍ਹਾਂ ਤੋਂ ਲੋਨ ਦੀ ਭਰਪਾਈ ਨਹੀਂ ਹੋ ਸਕੀ। ਇਸ ਕਰਕੇ ਫਾਇਨੈਂਸ ਕੰਪਨੀ ਨੇ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਅਤੇ ਅਦਾਲਤ ਨੇ ਇਨ੍ਹਾਂ ਦੇ ਘਰਾਂ ਦੀ ਅੱਜ ਕੁਰਕੀ ਕਰਨ ਦੇ ਆਰਡਰ ਜਾਰੀ ਕਰ ਦਿੱਤੇ। ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸੇ ਵੀ ਕਿਸਾਨ, ਮਜ਼ਦੂਰ ਦੇ ਘਰ ਦੀ ਛੱਤ ਕਰਜੇ ਬਦਲੇ ਖੁੱਸਣ ਨਹੀਂ ਦਿੱਤੀ ਜਾਵੇਗੀ। ਇਸੇ ਦੌਰਾਨ ਕੋਈ ਅਧਿਕਾਰੀ ਕੁਰਕੀ ਕਰਨ ਲਈ ਨਹੀਂ ਪਹੁੰਚਿਆ।

Advertisement
Advertisement

Advertisement
Author Image

Mandeep Singh

View all posts

Advertisement