ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀ ਕਮੇਟੀ ਕਾਇਮ
06:19 AM Apr 16, 2025 IST
Advertisement
ਅਜਨਾਲਾ: ਇੱਥੇ ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਯੂਥ ਵਿੰਗ ਦਾ ਸੂਬਾ ਪੱਧਰੀ ਇਜਲਾਸ ਕਰਵਾਇਆ ਗਿਆ ਜਿਸ ਵਿੱਚ ਯੂਥ ਵਿੰਗ ਦੀ 11 ਮੈਂਬਰੀ ਕਮੇਟੀ ਦਾ ਗਠਨ ਕੀਤਾ। ਸਰਬ ਸੰਮਤੀ ਨਾਲ ਗੁਰਿੰਦਰ ਸਿੰਘ ਬਾਠ ਨੂੰ ਯੂਥ ਵਿੰਗ ਦਾ ਸੂਬਾ ਪ੍ਰਧਾਨ ਅਤੇ ਮੰਨੂ ਕਿਆਮਪੁਰਾ ਨੂੰ ਸਕੱਤਰ ਚੁਣਿਆ ਗਿਆ। ਇਸ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਪਿੰਡ ਭੱਖਾ ਤਾਰਾ ਸਿੰਘ ਦੀ ਕਮੇਟੀ ਦਾ ਗਠਨ ਕਰਦਿਆਂ ਨਵਾਬ ਸਿੰਘ ਸੰਧੂ ਪ੍ਰਧਾਨ,ਮਨਜੀਤ ਸਿੰਘ ਭੱਖਾ ਜਨਰਲ ਸਕੱਤਰ, ਮਨਿੰਦਰ ਸਿੰਘ ਖਜ਼ਾਨਚੀ ਚੁਣੇ ਗਏ। -ਪੱਤਰ ਪ੍ਰੇਰਕ
Advertisement
Advertisement
Advertisement
Advertisement