ਪੱਤਰ ਪ੍ਰੇਰਕਮਾਛੀਵਾੜਾ, 4 ਫਰਵਰੀਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵੱਲੋਂ ਮਾਸਟਰ ਤੇਲੂ ਰਾਮ ਕੁਹਾੜਾ ਦੀ ਕਿਤਾਬ ‘ਆਖ਼ਰੀ ਕਤਾਰ ਦੇ ਯੋਧੇ’ (ਕਹਾਣੀ ਸੰਗ੍ਰਹਿ) ਦਾ ਲੋਕ ਅਰਪਣ 9 ਫਰਵਰੀ ਨੂੰ ਨਿਊ ਹਾਲ ਲਾਟੋਂ ਰੋਡ ਵਿੱਚ ਕੀਤਾ ਜਾਵੇਗਾ। ਸਭਾ ਦੇ ਸੇਵਾਦਾਰ ਗੁਰਸੇਵਕ ਸਿੰਘ ਢਿੱਲੋਂ ਨੇ ਦੱਸਿਆ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਾਮਰੇਡ ਸੁਵਰਨ ਸਿੰਘ ਵਿਰਕ ਸ਼ਿਰਕਤ ਕਰਨਗੇ ਜਦਕਿ ਮੁੱਖ ਬੁਲਾਰਿਆਂ ਵਿੱਚ ਸੁਰਿੰਦਰ ਰਾਮਪੁਰੀ, ਰਾਮ ਸਰੂਪ ਰਿਖੀ, ਰਘਵੀਰ ਸਿੰਘ ਭਰਤ, ਗੁਰਦਿਆਲ ਦਲਾਲ ਤੇ ਜਸਵੀਰ ਸਿੰਘ ਝੱਜ ਵਿਚਾਰ ਪ੍ਰਗਟ ਕਰਨਗੇ। ਕਵੀ ਦਰਬਾਰ ’ਚ ਹਾਜ਼ਰ ਸ਼ਾਇਰ ਆਪਣੀਆਂ ਰਚਨਾਵਾਂ ਦਾ ਪਾਠ ਕਰਨਗੇ। ਇਸ ਮੌਕੇ ਲੇਖਕ ਤੇ ਫੋਟੋਗ੍ਰਾਫਰ ਰਵਿੰਦਰ ਸਿੰਘ ਰਵੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।