ਕਾਲਜ ਵਿੱਚ ਬਸੰਤ ਪੰਚਮੀ ਮਨਾਈ
05:42 AM Feb 04, 2025 IST
Advertisement
ਰਾਜਪੁਰਾ: ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਤੇ ਡਾ. ਪਵਨਦੀਪ ਕੌਰ ਮੁਖੀ ਹਿੰਦੀ ਵਿਭਾਗ ਦੀ ਦੇਖ-ਰੇਖ ਹੇਠ ਬਸੰਤ ਪੰਚਮੀ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੁਆਰਾ ਸਰਸਵਤੀ ਮਾਤਾ ਅੱਗੇ ਜੋਤ ਜਗਾ ਕੇ ਕੀਤੀ ਗਈ। ਇਸ ਮੌਕੇ ਡਾ. ਪਵਨਦੀਪ ਕੌਰ ਨੇ ਬਸੰਤ ਦਿਵਸ ਸਰਸਵਤੀ ਮਾਤਾ ਦੀ ਪੂਜਾ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਕਾਲਜ ਸਟਾਫ਼ ਤੇ ਵਿਦਿਆਰਥੀਆਂ ਲਈ ਕੜੀ ਚੌਲਾਂ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁਪਤਾ, ਡਾ. ਗਗਨਦੀਪ ਕੌਰ, ਪ੍ਰੋ. ਅਵਤਾਰ ਸਿੰਘ, ਡਾ. ਅਰੁਣ ਜੈਨ, ਡਾ. ਮਨਦੀਪ ਕੌਰ ਤੇ ਪ੍ਰੋ. ਏਕਾਂਤ ਗੁਪਤਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement