ਲਹਿਰਾਗਾਗਾ: ਇੱਥੇ ਵਿਦਿਆ ਰਤਨ ਕਾਲਜ ਖੋਖਰ ਕਲਾਂ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੈਰਿਟ ਲਿਸਟ ਵਿੱਚ ਆਪਣਾ ਨਾਮ ਲਗਾਤਾਰ ਦੂਜੀ ਵਾਰ ਦਰਜ ਕੀਤਾ ਹੈ। ਸੈਸ਼ਨ 2021- 2025 ਦੇ ਦੌਰਾਨ ਬੀਐੱਸਸੀ ਬੀਐੱਡ ਦੀ ਵਿਦਿਆਰਥਣ ਸ਼ੁਬਲੀਨ ਕੌਰ ਪੁੱਤਰੀ ਬੂਟਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ, ਜਦੋਂ ਕਿ ਬਬਲੀ ਕੌਰ ਪੁੱਤਰੀ ਨਿਰਮਲ ਸਿੰਘ, ਖੁਸ਼ਪ੍ਰੀਤ ਕੌਰ ਪੁੱਤਰੀ ਜਸਵੀਰ ਸਿੰਘ ਨੇ ਬੀਐੱਸਸੀ ਬੀਐੱਡ ਕੋਰਸ ਦੀ ਮੈਰਿਟ ਲਿਸਟ ਵਿੱਚ ਸਥਾਨ ਬਣਾਇਆ ਸੀ। ਇਸ ਪ੍ਰਾਪਤੀ ’ਤੇ ਕਾਲਜ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ ਨੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਦੇ ਚੇਅਰਮੈਨ ਚੈਰੀ ਗੋਇਲ ਐੱਮਡੀ ਹਿਮਾਂਸ਼ੂ ਗਰਗ ਨੇ ਵਿਦਿਆਰਥਣਾਂ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ। -ਪੱਤਰ ਪ੍ਰੇਰਕ