ਕਾਟਨ ਫੈਕਟਰੀ ’ਚ ਅੱਗ ਲੱਗੀ
03:00 AM Jun 09, 2025 IST
Advertisement
ਸੁਭਾਸ਼ ਚੰਦਰ
ਸਮਾਣਾ, 8 ਜੂਨ
ਸਮਾਣਾ-ਰਾਜਲਾ ਰੋਡ ’ਤੇ ਸਥਿਤ ਵੇਸਟ ਕਾਟਨ ਫੈਕਟਰੀ ਵਿੱਚ ਦੁਪਹਿਰ ਸਮੇਂ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਤੇ ਫੈਕਟਰੀ ਦੇ ਮਜ਼ਦੂਰਾਂ ਵੱਲੋਂ ਕਰੀਬ ਦੋ-ਤਿੰਨ ਘੰਟੇ ਦੀ ਜਦੋ-ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਗਣਪਤੀ ਟਰੇਡਿੰਗ ਕੰਪਨੀ ਦੇ ਮਾਲਕ ਵਿਨੈ ਕੁਮਾਰ ਨੇ ਦੱਸਿਆ ਕਿ ਦੁਪਹਿਰ ਸਮੇਂ ਮਜ਼ਦੂਰਾਂ ਨੇ ਫੈਕਟਰੀ ਵਿੱਚ ਅੱਗ ਲੱਗਣ ਸਬੰਧੀ ਸੂਚਨਾ ਦਿੱਤੀ। ਇਸ ਜਾਣਕਾਰੀ ਉਨ੍ਹਾਂ ਫੌਰੀ ਫਾਇਰ ਸਟੇਸ਼ਨ ਨੂੰ ਦਿੱਤੀ। ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ’ਤੇ ਪਹੁੰਚ ਕੇ ਕਈ ਘੰਟਿਆ ਦੀ ਮੁਸ਼ਕੱਤ ਮਗਰੋਂ ਅੱਗ ’ਤੇ ਕਾਬੂ ਪਾਇਆ। ਜਦੋਂ ਤੱਕ ਉਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ ਤਾਂ ਉਸ ਸਮੇਂ ਤੱਕ ਫੈਕਟਰੀ ਵਿੱਚ ਪਈ ਰੂੰਈ, ਵੇਸਟ ਕਾਟਨ ਅਤੇ ਮਸ਼ੀਨਰੀ ਬੂਰੀ ਤਰ੍ਹਾਂ ਸੜ ਚੁੱਕੇ ਸਨ। ਉਨ੍ਹਾਂ ਕਿਹਾ ਕਿ ਫੈਕਟਰੀ ਵਿੱਚ ਅੱਗ ਕਾਰਨ ਕਰੀਬ 40-45 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ।
Advertisement
Advertisement
Advertisement
Advertisement