ਕਾਂਗਰਸ ਵੱਲੋਂ ਕੋਆਰਟੀਨੇਟਰ ਨਿਯੁਕਤ
05:28 AM Jun 10, 2025 IST
Advertisement
ਚੰਡੀਗੜ੍ਹ (ਟਨਸ): ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਇਹ ਨਿਯੁਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ’ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਵੱਲੋਂ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਗੌਤਮ ਗੁਦੂ ਸੇਠ, ਭੋਆ ਤੋਂ ਬਰਿੰਦਰ ਸਿੰਘ ਛੋਟੇਪੁਰ, ਪਠਾਨਕੋਟ ਤੋਂ ਸਤਪਾਲ ਸਿੰਘ ਭੁਜਰਾਜ, ਗੁਰਦਾਸਪੁਰ ਤੋਂ ਅਮਰਜੀਤ ਸਿੰਘ, ਦੀਨਾ ਨਗਰ ਤੋਂ ਹਰਸਿਮਰਨ ਕੌਰ ਬਾਜਵਾ ਆਦਿ ਨੂੰ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ।
Advertisement
Advertisement
Advertisement
Advertisement