For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੀ ਮੀਟਿੰਗ ’ਚ ਨਵੇਂ ਕੋਆਰਡੀਨੇਟਰਾਂ ਦਾ ਸਨਮਾਨ

05:38 AM Jun 20, 2025 IST
ਕਾਂਗਰਸ ਦੀ ਮੀਟਿੰਗ ’ਚ ਨਵੇਂ ਕੋਆਰਡੀਨੇਟਰਾਂ ਦਾ ਸਨਮਾਨ
Advertisement
ਨਿੱਜੀ ਪੱਤਰ ਪ੍ਰੇਰਕ
Advertisement

ਖੰਨਾ, 19 ਜੂਨ

Advertisement
Advertisement

ਇੱਥੋਂ ਦੇ ਕਾਂਗਰਸ ਦਫ਼ਤਰ ਵਿੱਚ ਅੱਜ ਬਲਾਕ ਕਾਂਗਰਸ ਕਮੇਟੀ ਖੰਨਾ ਸ਼ਹਿਰ ਅਤੇ ਦਿਹਾਤੀ ਦੀ ਮੀਟਿੰਗ ਐਡਵੋਕੇਟ ਰਾਜੀਵ ਰਾਏ ਮਹਿਤਾ ਅਤੇ ਹਰਜਿੰਦਰ ਸਿੰਘ ਇਕੋਲਾਹਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਖਾਸ ਤੌਰ ’ਤੇ ਕਾਂਗਰਸ ਪਾਰਟੀ ਵੱਲੋਂ ਨਵੇਂ ਬਣਾਏ ਕੋਆਰਡੀਨੇਟਰ ਮਨਜੀਤ ਸ਼ਰਮਾ ਅਤੇ ਰਣਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਬੁਲਾਰਿਆਂ ਨੇ ਦੋਵਾਂ ਮੈਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਹਲਕਾ ਖੰਨਾ ਦੇ ਕੋਆਰਡੀਨੇਟਰ ਬਨਣ ਨਾਲ ਖੰਨਾ ਵਿਚ ਕਾਂਗਰਸ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਗਈ ਕਿ ਆਉਣ ਵਾਲੀਆਂ ਕੌਂਸਲ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਚੰਗੇ ਨਤੀਜੇ ਹਾਸਲ ਹੋਣਗੇ। ਸ੍ਰੀ ਮਹਿਤਾ ਨੇ ਕਿਹਾ ਕਿ ਦੋਵੇਂ ਆਗੂ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਰੇਕ ਵਰਕਰ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਇਸ ਮੌਕੇ ਦੋਵੇਂ ਆਗੂਆਂ ਨੇ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਤਨਾਮ ਸਿੰਘ ਸੋਨੀ, ਹੀਰਾ ਲਾਲ, ਅਨਿਲ ਸ਼ੁਕਲਾ, ਬਲਵੀਰ ਸਿੰਘ ਭੱਟੀ, ਵੇਦ ਪ੍ਰਕਾਸ਼, ਹਰਪਾਲ ਸਿੰਘ, ਕਰਮਜੀਤ ਸਿੰਘ, ਨਿਤਿਨ ਕੌਸ਼ਲ, ਗੁਰਦੀਪ ਸਿੰਘ, ਸੁਧੀਰ ਜੋਸ਼ੀ, ਗੋਲਡੀ ਸ਼ਰਮਾ, ਸੰਜੂ ਕੋਹਲੀ, ਬਲਜਿੰਦਰ ਕੌਰ, ਬਲਜੀਤ ਸਿੰਘ, ਏਕਮਕਾਰ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਅਤੇ ਜਰਨੈਲ ਸਿੰਘ ਹਾਜ਼ਰ ਸਨ।

Advertisement
Author Image

Charanjeet Channi

View all posts

Advertisement