ਕਾਂਗਰਸੀ ਆਗੂ ਪ੍ਰੀਤਮ ਅਖਾੜਾ ਨੂੰ ਅੰਤਿਮ ਵਿਦਾਇਗੀ
ਜਗਰਾਉਂ: ਸੀਨੀਅਰ ਕਾਂਗਰਸੀ ਆਗੂ, ਬੁਲਾਰੇ ਤੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ ਨੂੰ ਅੱਜ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਹ ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਮਗਰੋਂ ਲੁਧਿਆਣਾ ਡੀਐੱਮਸੀ ਹਸਪਤਾਲ ਵਿੱਚ ਇਲਾਜ ਅਧੀਨ, ਜਿੱਥੇ ਬੀਤੇ ਦਿਨ ਉਨ੍ਹਾਂ ਆਖ਼ਰੀ ਸਾਹ ਲਏ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਹੈਪੀ ਖੇੜਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਮੇਜਰ ਸਿੰਘ ਭੈਣੀ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਡਾ. ਨਰਿੰਦਰ ਸਿੰਘ, ਪ੍ਰੋ. ਸੁਖਵਿੰਦਰ ਸੁੱਖੀ, ਪ੍ਰਿੰ. ਬਲਦੇਵ ਬਾਵਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਗਾਇਕ ਜੱਸੀ ਗਿੱਲ, ਆੜ੍ਹਤੀ ਆਗੂ ਅਮਰਜੀਤ ਸਿੰਘ ਰਾਜੇਆਣਾ, ਗੋਪਾਲ ਸ਼ਰਮਾ, ਨਵਦੀਪ ਗਰੇਵਾਲ, ਨੰਬਰਦਾਰ ਹਰਚਰਨ ਸਿੰਘ ਤੂਰ, ਰਾਜੇਸ਼ ਕੁਮਾਰ ਗੋਗੀ, ਰਛਪਾਲ ਚੀਮਨਾ, ਬਾਬਾ ਜਗਤਾਰ ਸਿੰਘ, ਚੰਦ ਸਿੰਘ ਡੱਲਾ, ਸੁਖਵੰਤ ਸਿੰਘ ਦੁੱਗਰੀ ਆਦਿ ਸ਼ਾਮਲ ਸਨ। ਮਰਹੂਮ ਪ੍ਰੀਤਮ ਸਿੰਘ ਅਖਾੜਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਕਰਾਂਤੀਪਾਲ ਸਿੰਘ ਅਖਾੜਾ, ਭਤੀਜੇ ਗਾਇਕ ਬੱਬਲ ਰਾਏ, ਜਵਾਈ ਬਲਰਾਜ ਸਿੰਘ ਰਸੂਲਪੁਰ ਨੇ ਦਿਖਾਈ। -ਨਿੱਜੀ ਪੱਤਰ ਪ੍ਰੇਰਕ