ਕਲਾਤਮਕ ਜਿਮਨਾਸਟਿਕ: ਭਾਰਤੀ ਪੁਰਸ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

ਕਲਾਤਮਕ ਜਿਮਨਾਸਟਿਕ ਦੇ ਇਕ ਮੁਕਾਬਲੇ ਵਿਚ ਹਿੱਸਾ ਲੈਣ ਵੇਲੇ ਕੈਨੇਡਾ ਦੀ ਟੀਮ। -ਫੋਟੋ: ਰਾਇਟਰਜ਼

ਸਟੱਟਗਾਰਟ, 8 ਅਕਤੂਬਰ
ਭਾਰਤੀ ਜਿਮਨਾਸਟਾਂ ਦਾ 49ਵੀਂ ਵਿਸ਼ਵ ਕਲਾਤਮਕ ਜਿਮਨਾਸਟਿਕ ਚੈਂਪੀਅਨਸ਼ਿਪ ਵਿਚ ਖ਼ਰਾਬ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ। ਪੁਰਸ਼ ਵਰਗ ਵਿਚ ਖਿਡਾਰੀ ਆਲ-ਰਾਊਂਡ ਤੇ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੇ। ਆਲ ਰਾਊਂਡ ਕੁਆਲੀਫਿਕੇਸ਼ਨ ਵਿਚ ਯੋਗੇਸ਼ਵਰ ਸਿੰਘ 92ਵੇਂ ਨੰਬਰ ’ਤੇ ਰਹੇ। ਭਾਰਤੀਆਂ ਵਿਚੋਂ ਉਨ੍ਹਾਂ ਦਾ ਯੋਗਦਾਨ ਸਰਵੋਤਮ ਰਿਹਾ। ਉਨ੍ਹਾਂ 76.097 ਅੰਕ ਬਣਾਏ। ਏਸ਼ਿਆਈ ਖੇਡਾਂ ਦੇ ਕਾਂਸੀ ਦਾ ਤਗ਼ਮਾ ਜੇਤੂ ਆਸ਼ੀਸ਼ ਕੁਮਾਰ 73.632 ਅੰਕਾਂ ਨਾਲ 122ਵੇਂ ਜਦਕਿ ਆਦਿੱਤਿਆ ਰਾਣਾ 73.098 ਨਾਲ 128ਵੇਂ ਸਥਾਨ ’ਤੇ ਰਹੇ। ਫਲੋਰ ਐਕਸਰਸਾਈਜ਼ ਕੁਆਲੀਫ਼ਿਕੇਸ਼ਨ ਵਿਚ ਆਸ਼ੀਸ਼ (13.500) 77ਵੇਂ ਜਦਕਿ ਆਦਿੱਤਿਆ (13.000) ਤੇ ਯੋਗੇਸ਼ਵਰ (12.866) 125ਵੇਂ ਅਤੇ 136ਵੇਂ ਸਥਾਨ ’ਤੇ ਰਹੇ। ਯੋਗੇਸ਼ਵਰ ‘ਪੋਮੇਲ ਹੋਰਸ’ ਵਿਚ 12.700 ਨਾਲ ਕੁਆਲੀਫਿਕੇਸ਼ਨ ਵਿਚ 75ਵੇਂ, ਆਦਿੱਤਿਆ (10.533) ਨਾਲ 173ਵੇਂ ਤੇ ਆਸ਼ੀਸ਼ (10.100) ਨਾਲ 182ਵੇਂ ਸਥਾਨ ’ਤੇ ਰਹੇ। ਰਿੰਗ ਕੁਆਲੀਫਿਕੇਸ਼ਨ, ਪੈਰਲਲ ਬਾਰ ਤੇ ਹੌਰੀਜ਼ੌਂਟਲ ਬਾਰ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਜਾਰੀ ਰਿਹਾ। ਇਸ ਤੋਂ ਪਹਿਲਾਂ ਪ੍ਰਣਤੀ ਨਾਇਕ, ਪ੍ਰਣਤੀ ਦਾਸ ਤੇ ਅਰੁਣਾ ਰੈੱਡੀ ਦੀ ਭਾਰਤੀ ਔਰਤਾਂ ਦੀ ਟੀਮ ਕਿਸੇ ਵੀ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰਨ ਵਿਚ ਨਾਕਾਮ ਰਹੀ।

-ਪੀਟੀਆਈ

Tags :