ਕਰੋਨਾਵਾਇਰਸ: ਗਾਂਗੁਲੀ ਵੱਲੋਂ 50 ਲੱਖ ਰੁਪਏ ਦੇ ਚੌਲ ਦੇਣ ਦਾ ਐਲਾਨ

ਕੋਲਕਾਤਾ, 25 ਮਾਰਚ
ਬੰਗਾਲ ਕ੍ਰਿਕਟ ਐਸੋਸੀਏਸ਼ਨ (ਕੈਬ) ਨੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ 25 ਲੱਖ ਰੁਪਏ, ਜਦੋਂਕਿ ਪ੍ਰਧਾਨ ਅਵਿਸ਼ੇਕ ਡਾਲਮੀਆ ਨੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਹ 21 ਦਿਨ ਦੇ ਲੌਕਡਾਊਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ 50 ਲੱਖ ਰੁਪਏ ਦਾ ਚੌਲ ਦਾਨ ਕਰੇਗਾ। ਕੈਬ ਪ੍ਰਧਾਨ ਡਾਲਮੀਆ ਨੇ ਕਿਹਾ, ‘‘ਅਸੀਂ 25 ਲੱਖ ਰੁਪਏ ਅਤੇ ਮੈਂ ਨਿੱਜੀ ਤੌਰ ’ਤੇ ਪੰਜ ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਅਸੀਂ ਰਾਜ ਸਰਕਾਰ ਨਾਲ ਗੱਲ ਗਰ ਰਹੇ ਹਾਂ ਕਿ ਹਿਹ ਰਕਮ ਕਿਵੇਂ ਦਿੱਤੀ ਜਾਵੇ।’’ -ਪੀਟੀਆਈ