ਕਰਮਜੀਤ ਭਲੂਰੀਆ ਬਣੇ ਡਿਪਲੋਮਾ ਫੋਰਮ ਇੰਜਨੀਅਰਜ਼ ਦੇ ਕਨਵੀਨਰ
05:35 AM Mar 12, 2025 IST
Advertisement
ਕੋਟਕਪੂਰਾ: ਪੰਜਾਬ ਸਟੇਟ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜਨੀਅਰਜ਼ ਦੀ ਮੀਟਿੰਗ ਇਥੇ ਦਲਜੀਤ ਸਿੰਘ ਕੋਹਲੀ ਸੂਬਾ ਪ੍ਰਧਾਨ ਦੀ ਅਗਵਾਈ ਹੇਠ, ਜਿਸ ਵਿੱਚ ਫ਼ਰੀਦਕੋਟ ਜ਼ੋਨ ਦੀ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ। ਇਸ ਮੌਕੇ ਕਰਮਜੀਤ ਸਿੰਘ ਭਲੂਰੀਆ ਨੂੰ ਕਨਵੀਨਰ, ਰਾਜ ਕੁਮਾਰ ਅਗਰਵਾਲ ਨੂੰ ਮੁੱਖ ਸਲਾਹਕਾਰ, ਮੱਖਣ ਸਿੰਘ ਅਤੇ ਸੂਬਾ ਸਿੰਘ ਨੂੰ ਕੋ-ਕਨਵੀਨਰ ਚੁਣਿਆ ਗਿਆ। ਇਸ ਮੌਕੇ ਦਲਜੀਤ ਸਿੰਘ ਕੋਹਲੀ, ਬਲਦੇਵ ਸਿੰਘ ਲੇਹਲ, ਰਮੇਸ਼ ਜੇਤਲੀ ਅਤੇ ਦਲਬੀਰ ਸਿੰਘ ਸੂਬਾਈ ਆਗੂਆਂ ਨੇ ਸੰਬੋਧਨ ਕਰਦਿਆਂ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਅਤੇ ਮੰਗਾਂ ਬਾਰੇ ਵਿਚਾਰ ਰੱਖੇ। ਸੋਮ ਨਾਥ ਗਰਗ ਨੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਰਮਜੀਤ ਸਿੰਘ ਭਲੂਰੀਆ ਨੂੰ ਕਨਵੀਨਰ ਬਣਨ `ਤੇ ਵਧਾਈ ਦਿੱਤੀ। ਇਸ ਮੌਕੇ ਐੱਸਕੇ ਨਰੂਲਾ, ਭੁਪਿੰਦਰ ਸਿੰਘ, ਬਲਵਿੰਦਰ ਸਿੰਘ ਮਾਨ, ਹਰਜਿੰਦਰ ਸਿੰਘ, ਜਸਵੰਤ ਸਿੰਘ, ਰਵਿੰਦਰ ਬਰਾੜ ਅਤੇ ਰਾਮ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement