ਕਰਫਿਊ ਉਲੰਘਣਾ: ਵੱਖ-ਵੱਖ ਥਾਈਂ ਕੇਸ ਦਰਜ

ਸੰਦੌੜ ਵਿੱਚ ਕਰਫਿਊ ਦੌਰਾਨ ਨਾਕਾ ਲਗਾ ਕੇ ਚੈਕਿੰਗ ਕਰਦੀ ਹੋਈ ਪੁਲੀਸ ਟੀਮ।

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਅਪਰੈਲ
ਇੱਥੇ ਸੰਗਰੂਰ ਪੁਲੀਸ ਵੱਲੋਂ ਸਿਰਫ਼ ਇੱਕ ਦਿਨ ਵਿੱਚ ਜ਼ਿਲ੍ਹਾ ਭਰ ’ਚ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 61 ਕੇਸ ਦਰਜ ਕਰਕੇ 95 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਥਾਣਾ ਮੁਖੀਆਂ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਬਿਨ੍ਹਾਂ ਮਤਲਬ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ ਅਤੇ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਜਾਣ।
ਚੀਮਾ ਮੰਡੀ(ਜਸਵੰਤ ਸਿੰਘ ਗਰੇਵਾਲ): ਇੱਥੇ ਕਰਫਿਊ ਦੌਰਾਨ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਚੀਮਾ ਥਾਣੇ ਦੀ ਪੁਲੀਸ ਨੇ ਪਿੰਡ ਝਾੜੋਂ ਦੀ ਇੱਕ ਔਰਤ ਸਮੇਤ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਰਾਜਪੁਰਾ(ਪੱਤਰ ਪ੍ਰੇਰਕ): ਇੱਥੇ ਇਸ ਖੇਤਰ ਦੀ ਪੁਲੀਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਕਰਫਿਊ ਦੀ ਉਲੰਘਣਾਂ ਕਰਨ ਦੋ ਦੋਸ਼ ਹੇਠ ਅੱਧਾ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇੱਥੇ ਪੁਲੀਸ ਨੇ ਸੂਬੇ ਅੰਦਰ ਕਰੋਨਾ ਵਾਇਰਸ ਤੋਂ ਬਚਾਅ ਲਈ ਲਾਏ ਕਰਫਿਊ ਨੂੰ ਤੋੜਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕਸਿਆ ਹੈ। ਡੀਐੱਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ 33 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 11 ਨਾਮਜ਼ਦ

ਸੰਦੌੜ(ਮੁਕੰਦ ਸਿੰਘ ਚੀਮਾ): ਇੱਥੇ ਥਾਣਾ ਸੰਦੌੜ ਦੀ ਪੁਲੀਸ ਕਰਫਿਊ ਦੀ ਉਲੰਘਣਾ ਕਰਨ ਵਾਲੇ 11 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੰਦੌੜ ਪੁਲੀਸ ਨੇ ਅੱਜ ਦਿਨ ਚੜ੍ਹਦੇ ਸਾਰ ਹੀ ਇਲਾਕੇ ਭਰ ਵਿਚ ਗਸ਼ਤ ਤੇਜ਼ ਕਰ ਦਿੱਤੀ। ਸੰਦੌੜ ਦੇ ਮੁੱਖ ਚੌਕ ਵਿਚ ਨਾਕੇਬੰਦੀ ਕਰਕੇ ਬਿਨ੍ਹਾਂ ਕਿਸੇ ਕੰਮ ਤੋਂ ਫਿਰ ਰਹੇ ਲੋਕਾਂ ਖ਼ਿਲਾਫ਼ ਤੁਰੰਤ ਐਕਸ਼ਨ ਲਿਆ। ਸੰਦੌੜ ਪੁਲੀਸ ਨੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਹਰਪ੍ਰੀਤ ਸਿੰਘ ਅਤੇ ਗੁਰਪਿੰਦਰ ਸਿੰਘ ਵਾਸੀ ਮਹੋਲੀ ਖੁਰਦ, ਦਵਿੰਦਰ ਸਿੰਘ ਵਾਸੀ ਬਿਸ਼ਨਗੜ, ਗਗਨਪ੍ਰੀਤ ਸਿੰਘ ਵਾਸੀ ਬਿਸ਼ਨਗੜ੍ਹ ਅਤੇ ਉਮਰਾਊ ਵਾਸੀ ਬਿਸ਼ਨਗੜ੍ਹ ਸਮੇਤ ਕਈ ਹੋਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਸੁਨਾਮ ਅਤੇ ਧੂਰੀ ’ਚ ਓਪਨ ਜੇਲ੍ਹਾਂ ਸਥਾਪਤ

ਸੰਗਰੂਰ(ਨਿੱਜੀ ਪੱਤਰ ਪ੍ਰੇਰਕ): ਇੱਥੇ ਰੋਨਾਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਜ਼ਿਲ੍ਹਾ ਮੈਜਿਸਟਰੇਟ ਘਨਸ਼ਿਆਮ ਥੋਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਰੋਡ ਸੁਨਾਮ ਅਤੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇੜੇ ਰੇਲਵੇ ਰੋਡ ਧੂਰੀ ਨੂੰ ਓਪਨ ਜੇਲ੍ਹ ਵਜੋਂ ਸਥਾਪਿਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

Tags :