ਮੇਜਰ ਸਿੰਘ ਮੱਟਰਾਂਭਵਾਨੀਗੜ੍ਹ, 7 ਜੂਨਇੱਥੋਂ ਨੇੜਲੇ ਪਿੰਡ ਕਪਿਆਲ ਦੀ ਪੰਚਾਇਤ ਵੱਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਸਟਿੰਗ ਅਤੇ ਤੰਮਾਕੂ ਵੇਚਣ ਖਿਲਾਫ ਮਤਾ ਪਾਸ ਕੀਤਾ ਗਿਆ। ਸਰਪੰਚ ਹਰਪਾਲ ਸਿੰਘ, ਸੰਤਪਾਲ ਸਿੰਘ, ਪ੍ਰਦੀਪ ਸਿੰਘ, ਹਰਦੀਪ ਸਿੰਘ, ਧਰਮਪਾਲ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਭਗਵੰਤ ਸਿੰਘ, ਸੱਜਣ ਸਿੰਘ ਅਤੇ ਕਸ਼ਮੀਰ ਸਿੰਘ (ਸਾਰੇ ਪੰਚ) ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਰੁਝਾਨ ਤੋਂ ਬਚਾਉਣ ਲਈ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਵਿੱਚ ਕੋਈ ਵੀ ਦੁਕਾਨਦਾਰ ਸਟਿੰਗ ਅਤੇ ਤੰਬਾਕੂ ਵਗੈਰਾ ਨਹੀਂ ਵੇਚੇਗਾ।ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਇਸ ਮਤੇ ਨੂੰ ਪੂਰਨ ਤੌਰ ’ਤੇ ਲਾਗੂ ਕਰਨ ਵਿੱਚ ਪੰਚਾਇਤ ਦਾ ਡਟਵਾਂ ਸਾਥ ਦੇਣ। ਇਸੇ ਤਰ੍ਹਾਂ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਿਸਾਨ ਆਗੂ ਗੁਰਮੀਤ ਸਿੰਘ ਕਪਿਆਲ ਵੱਲੋਂ ਵੀ ਪੰਚਾਇਤੀ ਮਤੇ ਦਾ ਸਮਰਥਨ ਕੀਤਾ ਗਿਆ।