ਕਣਕ ਦੀ ਫਸਲ ਨੂੰ ਅੱਗ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ
04:21 AM Apr 15, 2025 IST
Advertisement
ਭੁੱਚੋ ਮੰਡੀ (ਪੱਤਰ ਪ੍ਰੇਰਕ): ਹਾੜੀ ਦੀਆਂ ਫਸਲਾਂ ਨੂੰ ਬਿਜਲੀ ਸਪਾਰਕਿੰਗ ਨਾਲ ਲੱਗਣ ਵਾਲੀ ਅੱਗ ਤੋਂ ਬਚਾਉਣ ਲਈ ਪਾਵਰਕੌਮ ਦੀ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਐਸਡੀਓ ਗੁਰਲਾਲ ਸਿੰਘ ਨੇ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਟਰਾਂਸਫਾਰਮਰ ਜਾਂ ਖੰਭੇ ਲੱਗੇ ਹੋਏ ਹਨ, ਉਨ੍ਹਾਂ ਦੁਆਲੇ ਖੜ੍ਹੀ ਫਸਲ ਨੂੰ ਦਸ ਦਸ ਫੁੱਟ ਤੱਕ ਕੱਟ ਦੇਣ ਅਤੇ ਜ਼ਮੀਨ ਦੀ ਗੋਡੀ ਕੀਤੀ ਜਾਵੇ। ਇਸ ਨਾਲ ਫਸਲ ਸਪਾਰਕਿੰਗ ਨਾਲ ਅੱਗ ਲੱਗਣ ਤੋਂ ਬਚ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਖੰਭੇ ਜਾਂ ਟਰਾਂਸਫਾਰਮਰ ਵਿੱਚੋਂ ਸਪਾਰਕਿੰਗ ਹੁੰਦੀ ਨਜ਼ਰ ਆਵੇ ਤਾਂ ਤੁਰੰਤ ਬਿਜਲੀ ਅਧਿਕਾਰੀਆਂ ਨੂੰ ਸੂਚਿਤ ਕਰਨ। ਇਸ ਉਪਰਾਲੇ ਨਾਲ ਫਸਲ ਦਾ ਨੁਕਸਾਨ ਰੋਕਿਆ ਜਾ ਸਕਦਾ ਹੈ।
Advertisement
Advertisement
Advertisement
Advertisement