ਕਟਾਰੀਆ ਨੇ 251 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਜਸਵੰਤ ਜੱਸ
ਫਰੀਦਕੋਟ, 3 ਫਰਵਰੀ
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਨੇ ਆਪਣਾ 26ਵਾਂ ਬੈੱਚ ਕਾਨਵੋਕੇਸ਼ਨ ਸਮਾਰੋਹ ਮਨਾਇਆ। ਇਸ ਸਬੰਧੀ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਸੰਬੰਧਤ ਅਤੇ ਕੰਨਸਟੀਚਿਊਟ ਕਾਲਜਾਂ ਦੇ ਪੋਸਟ ਗ੍ਰੈਜੂਏਟ ਤੇ ਅੰਡਰ ਗ੍ਰੈਜੂਏਟ ਦੇ ਕੁੱਲ 251 ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਡਿਗਰੀਆਂ ਵੰਡੀਆਂ ਗਈਆਂ। ਇਨ੍ਹਾਂ ਵਿੱਚ ਤਿੰਨ ਪੀਐੱਚਡੀ, ਇੱਕ ਐੱਮਚੀਐੱਚ, ਇੱਕ ਡੀਐੱੱਮ, 48 ਐੱੱਮਡੀ, 27 ਐੱੱਮਐੱੱਸ, ਦੋ ਐੱੱਮਡੀਐੱੱਸ, 19 ਐੱੱਮਪੀਟੀ, 22 ਐੱੱਮਐੱੱਸਸੀ ਨਰਸਿੰਗ, ਇੱਕ ਐੱੱਮਐੱੱਸਸੀ ਐੱੱਮਐੱਲਟੀ (ਮਾਈਕਰੋਬਾਇਓਲੋਜੀ), 51 ਐੱੱਮਬੀਬੀਐੱੱਸ, 16 ਬੀ ਫਾਰਮੇਸੀ, 36 ਬੀਐੱੱਸਸੀ ਨਰਸਿੰਗ, ਤਿੰਨ ਬੀਐੱੱਸਸੀ ਮੈਡੀਕਲ ਲੈਬ ਟੈਕਨੋਲੋਜੀ (ਨਵੀਂ ਯੋਜਨਾ), ਦੋ ਬੀਡੀਐੱੱਸ, 18 ਬੀਪੀਟੀ ਅਤੇ ਇੱਕ ਬੀਐੱੱਸਸੀ ਰੇਡੀਓਥੈਰੇਪੀ ਟੈਕਨਾਲੌਜੀ ਸ਼ਾਮਲ ਹਨ। ਸ਼ਾਨਦਾਰ ਪ੍ਰਾਪਤੀਆਂ ਨੂੰ ਵਿਦਿਆਰਥੀਆਂ ਤਿੰਨ ਚਾਂਸਲਰ ਮੈਡਲ, 22 ਗੋਲਡ ਮੈਡਲ, ਤਿੰਨ ਸਿਲਵਰ ਮੈਡਲ ਪ੍ਰਦਾਨ ਕੀਤੇ ਗਏ। ਸੀਤਾ ਰਾਮ ਜਿੰਦਲ ਫਾਊਂਡੇਸ਼ਨ ਵੱਲੋਂ ਐੱਮਬੀਬੀਐੱਸ ਟੌਪਰਾਂ ਲਈ ਗੋਲਡ ਮੈਡਲ ਸਪਾਂਸਰ ਕੀਤੇ ਗਏ ਸਨ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਡਾਕਟਰੀ ਪੇਸ਼ਾ ਸਮਾਜ ਦੀ ਤੰਦਰੁਸਤੀ ਅਤੇ ਵਿਕਾਸ ਲਈ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਉਹ ਸਮਰਪਣ, ਇਮਾਨਦਾਰੀ ਅਤੇ ਨੈਤਿਕਤਾ ਨਾਲ ਆਪਣੇ ਵਿਰਸੇ ਨੂੰ ਸੰਭਾਲਣ। ਉਨ੍ਹਾਂ ਨੇ ਯੂਨੀਵਰਸਿਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਵਿਦਿਅਕ ਅਤੇ ਸਿਹਤ ਸਿੱਖਿਆ ਖੇਤਰ ਵਿੱਚ ਨਵੀਨਤਾ ਅਤੇ ਉੱਤਮਤਾ ਲਈ ਪ੍ਰਸਿੱਧ ਹੈ। ਉਪ-ਕੁਲਪਤੀ ਪ੍ਰੋ. (ਡਾ.) ਰਾਜੀਵ ਸੂਦ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਨਵੋਕੇਸ਼ਨ ਪ੍ਰੋਫੈਸ਼ਨਲ ਜ਼ਿੰਦਗੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਪ੍ਰਾਪਤ ਗਿਆਨ ਅਤੇ ਹੁਨਰ ਨੂੰ ਸਮਾਜ ਦੀ ਭਲਾਈ ਲਈ ਹਮੇਸ਼ਾ ਇਮਾਨਦਾਰੀ, ਨਿੱਡਰਤਾ ਅਤੇ ਸਮਰਪਣ ਦੀ ਭਾਵਨਾ ਨਾਲ ਵਰਤਣ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਵਾਂਦਰ ਚੇਅਰਮੈਨ ਬੋਰਡ ਆਫ ਮੈਨੇਜਮੈਂਟ, ਵਿਵੇਕ ਪ੍ਰਤਾਪ ਸਿੰਘ ਪ੍ਰਿੰਸੀਪਲ ਸੈਕਟਰੀ, ਕੁਮਾਰ ਰਾਹੁਲ, ਵਿਧਾਇਕ ਗੁਰਦਿਤ ਸਿੰਘ ਸੇਖੋਂ, ਡਾ. ਅਵਨੀਸ਼ ਕੁਮਾਰ, ਮਨਜੀਤ ਸਿੰਘ ਕਮਿਸ਼ਨਰ, ਫਰੀਦਕੋਟ ਡਿਵੀਜ਼ਨ ਆਦਿ ਵੀ ਹਾਜ਼ਰ ਸਨ।