ਔਰਤ ਦੀ ਲਾਸ਼ ਮਿਲੀ
05:02 AM Apr 15, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 14 ਅਪਰੈਲ
ਇੱਥੋਂ ਦੇ ਢਕੌਲੀ ਖੇਤਰ ਵਿੱਚ ਇੱਕ ਨਰਸ ਦੀ ਲਾਸ਼ ਮਿਲੀ ਹੈ। ਮ੍ਰਿਤਕਾ ਦੀ ਪਛਾਣ 51 ਸਾਲਾ ਦੁਰਗਾ ਬਿਸ਼ਟ ਪਤਨੀ ਕੈਲਾਸ਼ ਵਾਸੀ ਗੁਲਮੋਹਰ ਟ੍ਰੈਂਡਸ ਸੁਸਾਇਟੀ ਦੇ ਰੂਪ ਵਿੱਚ ਹੋਈ ਹੈ। ਪੁਲੀਸ ਦੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਤਿੰਨ ਪੁੱਤਰਾਂ ਦੀ ਮਾਂ ਸੀ। ਉਸ ਦਾ ਵੱਡਾ ਪੁੱਤਰ ਵਿਆਹਿਆ ਹੈ। ਪੁਲੀਸ ਅਨੁਸਾਰ ਮ੍ਰਿਤਕਾ ਦੇ ਪਰਿਵਾਰ ’ਚ ਘਰੇਲੂ ਕਲੇਸ਼ ਚੱਲਦਾ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਜ਼ੀਰਕਪੁਰ ਜਸਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੇ ਲੜਕੇ ਨੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਉਹ ਜਦੋਂ ਘਰ ਆਇਆ ਕਿ ਉਸ ਦੀ ਮਾਂ ਦੀ ਲਾਸ਼ ਫਰਸ਼ ’ਤੇ ਪਈ ਸੀ। ਪੁਲੀਸ ਨੂੰ ਮੌਕੇ ਤੋਂ ਚਾਕੂ ਵੀ ਮਿਲਿਆ ਹੈ।
Advertisement
Advertisement
Advertisement
Advertisement