ਭਗਤਾ ਭਾਈ: ਡੀਸੀ ਬਠਿੰਡਾ, ਰੈੱਡ ਕਰਾਸ ਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਉੱਦਮ ਸਦਕਾ ਪਿੰਡ ਕੋਠਾ ਗੁਰੂ ਦੀਆਂ 125 ਵਿਧਵਾ ਔਰਤਾਂ ਨੂੰ ਬਿਜਲੀ ਵਾਲੇ ਚੁੱਲ੍ਹੇ ਵੰਡੇ ਗਏ। ਸੀਡੀਪੀਓ ਦਫ਼ਤਰ ਭਗਤਾ ਵਿੱਚ ਚੁੱਲ੍ਹੇ ਵੰਡਣ ਦੀ ਰਸਮ ਨਗਰ ਪੰਚਾਇਤ ਕੋਠਾ ਗੁਰੂ ਦੇ ਪ੍ਰਧਾਨ ਅਵਤਾਰ ਸਿੰਘ ਤਾਰਾ ਨੇ ਅਦਾ ਕੀਤੀ। ਪ੍ਰਧਾਨ ਅਵਤਾਰ ਸਿੰਘ ਤਾਰਾ, ਬਲਜਿੰਦਰ ਸਿੰਘ ਗਿੱਲ, ਸਰਪੰਚ ਪਾਲਾ ਢਿਲੋਂ ਤੇ ਦਿਲਬਾਗ ਬਾਗੀ ਨੇ ਕਿਹਾ ਕਿ ਸਰਕਾਰ ਵੱਲੋਂ ਲੋੜਵੰਦਾਂ ਤੇ ਬੇਸਹਾਰਾ ਔਰਤਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਿਕਾਸ ਪ੍ਰਾਜੈਕਟ ਅਫ਼ਸਰ ਖੁਸ਼ਵੀਰ ਕੌਰ, ਸੀਨੀਅਰ ਸਹਾਇਕ ਮਨਪ੍ਰੀਤ ਕੌਰ, ਮੀਤ ਪ੍ਰਧਾਨ ਕੁਲਵੰਤ ਸਰਾਂ, ਕੌਂਸਲਰ ਅੰਮ੍ਰਿਤਪਾਲ ਸਿੰਘ, ਰਿੰਪਲ ਭੱਲਾ ਤੇ ਸੁਰਜੀਤ ਸਰਾਂ ਆਦਿ ਹਾਜ਼ਰ ਸਨ। ਪੱਤਰ ਪ੍ਰੇਰਕ