ਓਵਰਲੋਡ ਟਰੈਕਟਰ ਟਰਾਲੀ ਕਾਰਨ ਜਾਮ
04:43 AM Jun 11, 2025 IST
Advertisement
ਪੱਤਰ ਪ੍ਰੇਰਕ
ਰਤੀਆ, 10 ਜੂਨ
ਅੱਜ ਇੱਥੇ ਟਰੈਫਿਕ ਪੁਲੀਸ ਕਰਮਚਾਰੀਆਂ ਨੇ ਓਵਰਲੋਡ ਟਰੈਕਟਰ ਟਰਾਲੀ ਦਾ 27,500 ਰੁਪਏ ਦਾ ਚਲਾਨ ਕੀਤਾ, ਜਿਸ ਕਾਰਨ ਸ਼ਹਿਰ ਵਿੱਚ ਟਰੈਫਿਕ ਜਾਮ ਹੋ ਰਿਹਾ ਸੀ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਟੁੱਟੀਆਂ ਲੱਕੜਾਂ ਨਾਲ ਭਰੀ ਓਵਰਲੋਡ ਟਰੈਕਟਰ ਟਰਾਲੀ ਫਤਿਹਾਬਾਦ ਰੋਡ ਵੱਲ ਜਾ ਰਹੀ ਸੀ। ਟਰੈਕਟਰ ਦੀ ਓਵਰਲੋਡਿੰਗ ਕਾਰਨ ਸ਼ਹਿਰ ਵਿਚ ਟਰੈਫਿਕ ਜਾਮ ਹੋ ਗਿਆ ਅਤੇ ਫਤਿਹਾਬਾਦ ਰੋਡ ਅਤੇ ਟੋਹਾਣਾ ਰੋਡ ’ਤੇ ਜਾਮ ਦੀ ਸਥਿਤੀ ਬਣ ਗਈ। ਲੋਕਾਂ ਨੇ ਇਸ ਬਾਰੇ ਟਰੈਫਿਕ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਓਵਰਲੋਡ ਟਰੈਕਟਰ ਟਰਾਲੀ ਨੂੰ ਰੋਕਿਆ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਦੇ ਨਾਲ ਹੀ, ਟਰੈਕਟਰ ਦਾ 27,500 ਰੁਪਏ ਦਾ ਚਲਾਨ ਕੀਤਾ। ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।
Advertisement
Advertisement
Advertisement
Advertisement