For the best experience, open
https://m.punjabitribuneonline.com
on your mobile browser.
Advertisement

ਓਲੰਪਿਕ ਖੇਡਾਂ-2036 ਦੀ ਮੇਜ਼ਬਾਨੀ: ਕੌਮੀ ਖੇਡ ਫੈਡਰੇਸ਼ਨਾਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਕਮੇਟੀ ਗਠਿਤ

05:13 AM Feb 27, 2025 IST
ਓਲੰਪਿਕ ਖੇਡਾਂ 2036 ਦੀ ਮੇਜ਼ਬਾਨੀ  ਕੌਮੀ ਖੇਡ ਫੈਡਰੇਸ਼ਨਾਂ ਨੂੰ ਵਿੱਤੀ ਸਹਾਇਤਾ ਦੇਣ ਸਬੰਧੀ ਕਮੇਟੀ ਗਠਿਤ
Advertisement
ਨਵੀਂ ਦਿੱਲੀ, 26 ਫਰਵਰੀ
Advertisement

ਖੇਡ ਮੰਤਰਾਲੇ ਨੇ ਭਾਰਤ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ 2036 ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੇਸ਼ ਦੀ ਦਾਅਵੇਦਾਰੀ ਦੇ ਮੱਦੇਨਜ਼ਰ ਕੌਮੀ ਖੇਡ ਫੈਡਰੇਸ਼ਨਾਂ (ਐੱਨਐੱਸਐੱਫ) ਨੂੰ ਵਿੱਤੀ ਸਹਾਇਤਾ ਦੇਣ ਦੇ ਮਾਪਦੰਡਾਂ ਵਿੱਚ ਸੋਧ ਕਰਨ ਲਈ ਛੇ ਮੈਂਬਰੀ ਕਮੇਟੀ ਬਣਾਈ ਹੈ। ਪੈਨਲ ਦੀ ਅਗਵਾਈ ਜੁਆਇੰਟ ਸਕੱਤਰ (ਖੇਡ) ਕੁਣਾਲ ਕਰਨਗੇ।

Advertisement

ਇਸ ਵਿੱਚ ਕਾਰਜਕਾਰੀ ਨਿਰਦੇਸ਼ਕ (ਟੀਮਾਂ) ਰਿਤੂ ਪਥਿਕ, ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦੇ ਸੀਈਓ ਐੱਨਐੱਸ ਜੌਹਲ, ਟੌਪਸ ਦੇ ਸਾਬਕਾ ਸੀਈਓ ਕਮੋਡੋਰ (ਸੇਵਾਮੁਕਤ) ਪੀਕੇ ਗਰਗ ਅਤੇ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਿਊਐੱਫ) ਦੇ ਪ੍ਰਧਾਨ ਸਹਿਦੇਵ ਯਾਦਵ ਸ਼ਾਮਲ ਹਨ। ਯਾਦਵ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੇ ਖਜ਼ਾਨਚੀ ਵੀ ਹਨ।

ਖੇਡ ਮੰਤਰਾਲੇ ਦੇ ਅੰਡਰ ਸੈਕਟਰੀ ਤਰੁਣ ਪਾਰਿਕ ਵੱਲੋਂ ਕਮੇਟੀ ਮੈਂਬਰਾਂ ਨੂੰ ਭੇਜੇ ਸਰਕੁਲਰ ਵਿੱਚ ਕਿਹਾ, “ਇੱਕ ਨਵਾਂ ਓਲੰਪਿਕ ਚੱਕਰ ਸ਼ੁਰੂ ਹੋ ਗਿਆ ਹੈ। ਨਵੇਂ ਹਾਲਾਤ ਦੇ ਮੱਦੇਨਜ਼ਰ ਮਾਪਦੰਡਾਂ ਦੀ ਸਮੀਖਿਆ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ ਤਾਂ ਜੋ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ 2036 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਇੱਛਾ ਨਾਲ ਜੁੜੇ ਪਹਿਲੂਆਂ ਦੀ ਵੱਡੇ ਪੱਧਰ ’ਤੇ ਸਮੀਖਿਆ ਕੀਤੀ ਜਾ ਸਕੇ।’’ ਇਸ ਸਰਕੁਲਰ ਦੀ ਇੱਕ ਕਾਪੀ ਇਸ ਖ਼ਬਰ ਏਜੰਸੀ ਕੋਲ ਵੀ ਹੈ।

ਇਸ ਵਿੱਚ ਕਿਹਾ ਗਿਆ ਹੈ, ‘‘ਇਸ ਲਈ, ਐੱਨਐੱਸਐੱਫ ਨੂੰ ਸਹਾਇਤਾ ਦੇਣ ਸਬੰਧੀ ਮਾਪਦੰਡਾਂ ਵਿੱਚ ਸੋਧ ਕਰਨ ਦੇ ਸੁਝਾਅ ਦੇਣ ਲਈ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ।’’

ਭਾਰਤ ਨੇ 2036 ਵਿੱਚ ਹੋਣ ਵਾਲੀਆਂ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨਾਲ ਕਈ ਦੌਰ ਦੀ ਗ਼ੈਰ-ਰਸਮੀ ਗੱਲਬਾਤ ਮਗਰੋਂ ਪਿਛਲੇ ਸਾਲ ਨਵੰਬਰ ਵਿੱਚ ਇਸ ਵਿਸ਼ਵ ਸੰਸਥਾ ਦੇ ਭਵਿੱਖ ਦੇ ਮੇਜ਼ਬਾਨ ਕਮਿਸ਼ਨ ਕੋਲ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। -ਪੀਟੀਆਈ

Advertisement
Author Image

Advertisement