ਓਪੀ ਸੋਨੀ ਵੱਲੋਂ ਵਾਰਡ ਨੰਬਰ-49 ਵਿਚ ਟਿਊਬਵੈੱਲ ਦਾ ਉਦਘਾਟਨ

ਪੱਤਰ ਪ੍ਰੇਰਕ
ਅੰਮ੍ਰਿਤਸਰ, 20 ਸਤੰਬਰ
ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਵਾਰਡ ਨੰਬਰ-49 ਵਿਚ ਪੈਂਦੇ ਰਾਮਬਾਗ ਵਿਚ ਟਿਊਬਵੈਲ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ-49 ਵਿਚ 4 ਟਿਊਬਵੈਲ ਲਾਏ ਜਾਣੇ ਸਨ, ਜਿਨ੍ਹਾਂ ’ਚੋਂ ਅੱਜ ਪਹਿਲੇ ਟਿਊਬਵੈਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਬਾਕੀ ਰਹਿੰਦੇ 3 ਟਿਊਬਵੈਲਾਂ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਕਾਰਜ ਲਈ ਲਗਭਗ 35 ਲੱਖ ਰੁਪਏ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਵਾਰਡ ਨੰਬਰ-49 ਵਿਚ ਨਗਰ ਨਿਗਮ ਵੱਲੋਂ ਇਹ ਟਿਊਬਵੈਲ ਪਾਸ ਕਰਵਾਏ ਗਏ ਸਨ।

Tags :