ਐੱਸਬੀਆਈ ਗ੍ਰੀਨ ਮੈਰਾਥਨ ਰਾਜਧਾਨੀ ਵਿੱਚ ਸਮਾਪਤ
05:58 AM Mar 10, 2025 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਮਾਰਚ
ਭਾਰਤ ਭਰ ਦੇ 11 ਸ਼ਹਿਰਾਂ ਵਿੱਚ ਸਫਲਤਾਪੂਰਵਕ ਮੈਰਾਥਨ ਦਾ ਆਯੋਜਨ ਕਰਨ ਤੋਂ ਬਾਅਦ ਮਿਰਚੀ ਸੀਜ਼ਨ 5 ਦੇ ਸਹਿਯੋਗ ਨਾਲ ਐੱਸਬੀਆਈ ਗ੍ਰੀਨ ਮੈਰਾਥਨ ਰਾਜਧਾਨੀ ਦਿੱਲੀ ਵਿੱਚ ਸਮਾਪਤ ਹੋਈ। ਪੂਰੇ ਸ਼ਹਿਰ ਨੇ ਇੱਕ ਮੈਰਾਥਨ ਵਿੱਚ ਹਿੱਸਾ ਲਿਆ ਜਿਸ ਦਾ ਉਦੇਸ਼ ਭਲਕ ਨੂੰ ਹਰਿਆ ਭਰਿਆ ਕਰਨ ਬਾਰੇ ਜਾਗਰੂਕਤਾ ਲਿਆਉਣਾ ਹੈ। ਮਿਰਚੀ ਦੇ ਸਹਿਯੋਗ ਨਾਲ ਐੱਸਬੀਆਈ ਗ੍ਰੀਨ ਮੈਰਾਥਨ ਇੱਕ ਟਿਕਾਊ ਜੀਵਨ ਸ਼ੈਲੀ ਅਤੇ ਹਰਿਆ ਭਰਿਆ ਕੱਲ੍ਹ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਹੋਈ ਹੈ। ਪ੍ਰਤੀਕ ਕੇਂਦਰੀ ਸਕੱਤਰੇਤ ਸਪੋਰਟਸ ਗਰਾਊਂਡ ਵਿੱਚ ਕਰਵਾਈ ਦੌੜ ਵਿੱਚ ਕੁੱਲ 6000 ਵਿਅਕਤੀਆਂ ਨੇ ਸ਼੍ਰੇਣੀਆਂ ਦੇ ਅਨੁਸਾਰ ਹਿੱਸਾ ਲਿਆ। ਇਸ ਮੌਕੇ 5, 10, ਅਤੇ 21 ਕਿਲੋਮੀਟਰ ਦੀਆਂ ਦੌੜਨ ਵਾਲੀਆਂ ਸ਼੍ੇਣੀਆਂ ਦੇ ਮੁਕਾਬਲੇ ਹੋਏ। ਏਆਈਐੱਮਐੱਸ ਵੱਲੋਂ ਪ੍ਰਮਾਣਤ ਕਰਨ ਨਾਲ ਦੌੜਾਕਾਂ ਨੂੰ ਮੈਰਾਥਨ ਭਾਈਚਾਰੇ ਵਿੱਚ ਅੰਤਰਰਾਸ਼ਟਰੀ ਮੰਚ ’ਤੇ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ।
Advertisement
Advertisement
Advertisement
Advertisement