ਐੱਸਡੀਐੱਮ ਨੇ ਬਾਲ ਵਿਆਹ ਰੁਕਵਾਇਆ
05:15 AM Jul 04, 2025 IST
Advertisement
ਅਮਲੋਹ (ਪੱਤਰ ਪ੍ਰੇਰਕ): ਬਾਲ ਵਿਕਾਸ ਪ੍ਰਾਜੈਕਟ ਅਫਸਰ ਅਮਲੋਹ ਹਰਜੀਤ ਕੌਰ ਨੇ ਅੱਜ ਇਥੇ ਦੱਸਿਆ ਕਿ ਪਿੰਡ ਅਲਾਦਾਦਪੁਰ ਵਿੱਚ ਬਾਲ ਵਿਆਹ ਹੋਣ ਸੰਬਧੀ ਗੁਪਤ ਸੂਚਨਾ ਮਿਲੀ ਸੀ। ਐੱਸਡੀਐੱਮ ਅਮਲੋਹ ਚੇਤਨ ਬੰਗੜ ਦੀ ਅਗਵਾਈ ਹੇਠ ਥਾਣਾ ਅਮਲੋਹ ਦੀ ਪੁਲੀਸ ਅਤੇ ਬਾਲ ਸੁਰੱਖਿਆ ਦਫ਼ਤਰ ਤੋਂ ਨੇਹਾ ਸਿੰਗਲਾ ਨੂੰ ਨਾਲ ਲੈ ਕੇ ਮੌਕੇ ’ਤੇ ਜਾ ਕੇ ਜਦੋਂ ਪੜਤਾਲ ਕੀਤੀ ਗਈ ਤਾਂ ਲੜਕੀ ਦੀ ਉਮਰ ਘੱਟ ਨਿਕਲੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਬਾਲ ਵਿਆਹ ਰੋਕੂ ਐਕਟ 2006 ਬਾਰੇ ਜਾਣਕਾਰੀ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਸਹਿਮਤੀ ਦਿੰਦੇ ਹੋਏ ਭਰੋਸਾ ਦਿੱਤਾ ਕਿ ਜਦੋਂ ਤੱਕ ਲੜਕੀ ਦੀ ਉਮਰ 18 ਸਾਲ ਦੀ ਨਹੀਂ ਹੁੰਦੀ ਉਦੋਂ ਤੱਕ ਵਿਆਹ ਨਹੀਂ ਕਰਨਗੇ। ਸੀਡੀਪੀਓ ਨੇ ਦੱਸਿਆ ਕਿ ਜੇ ਕਿਸੇ ਨੂੰ ਬਾਲ ਵਿਆਹ ਸਬੰਧੀ ਜਾਣਕਾਰੀ ਮਿਲਦੀ ਹੈ ਤਾਂ ਚਾਇਲਡ ਹੈਲਪ ਲਾਈਨ ਨੰਬਰ 1098 ’ਤੇ ਕਾਲ ਕੀਤੀ ਜਾਵੇ ਜਾਂ ਸਬੰਧਤ ਸੀਡੀਪੀਓ ਦਫ਼ਤਰ ਨਾਲ ਸੰਪਰਕ ਕੀਤਾ ਜਾਵੇ। ਟੀਮ ਵਿੱਚ ਸੁਪਰਵਾਈਜ਼ਰ ਪੂਨਮ ਰਾਣੀ ਵੀ ਸ਼ਾਮਲ ਸੀ।
Advertisement
Advertisement
Advertisement
Advertisement