ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ

ਏਲਨਾਬਾਦ: ਸਮਾਜਿਕ ਸੰਸਥਾ ਮੁਫ਼ਤ ਕਾਨੂੰਨੀ ਜਾਗਰੂਕਤਾ ਦੇ ਪ੍ਰਧਾਨ ਐਡਵੋਕੇਟ ਸੁਰਿੰਦਰ ਸਰਦਾਨਾ ਨੇ ਸੰਸਦ ਮੈਂਬਰ ਅਤੇ ਵਿਧਾਇਕ ਨੂੰ ਸਿਰਫ ਇੱਕ ਵਾਰ ਪੈਨਸ਼ਨ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਮੰਗ ਪੱਤਰ ਏਲਨਾਬਾਦ ਦੇ ਐੱਸਡੀਐੱਮ ਰਾਹੀਂ ਭੇਜਿਆ ਹੈ। ਐਡਵੋਕੇਟ ਸਰਦਾਨਾ ਨੇ ਮੰਗ ਪੱਤਰ ਕੀਤੀ ਕਿ ਜਿਸ ਤਰ੍ਹਾਂ ਇੱਕ ਆਈਏਐੱਸ ਅਧਿਕਾਰੀ, ਐੱਸਡੀਐੱਮ ਦੀ ਨੌਕਰੀ ਤੋਂ ਸ਼ੁਰੂ ਹੋ ਕੇ ਡਿਪਟੀ ਕਮਿਸ਼ਨਰ ਜਾਂ ਇਸ ਤੋਂ ਉੱਚ ਅਧਿਕਾਰੀ ਦੀ ਤਰੱਕੀ ਪਾਉਂਦੇ ਹਨ ਪਰ ਪੈਨਸ਼ਨ ਸਿਰਫ ਉਸ ਪੋਸਟ ਦੀ ਹੀ ਲੈਂਦੇ ਹਨ, ਜਿਸ ਪੋਸਟ ਤੋਂ ਉਹ ਸੇਵਾਮੁਕਤ ਹੁੰਦੇ ਹਨ। ਇਸ ਪ੍ਰਕਾਰ ਦੇਸ਼ ਵਿੱਚ ਪੈਨਸ਼ਨ ਵੰਡ ਪ੍ਰਣਾਲੀ ਵੀ ਇੱਕ ਸਮਾਨ ਹੋਣੀ ਚਾਹੀਦੀ ਹੈ।
-ਪੱਤਰ ਪ੍ਰੇਰਕ

Tags :