ਐੱਸਓਆਈ ਵੱਲੋਂ ਹਰਸਿਮਰਤ ਬਾਦਲ ਨਾਲ ਮੁਲਾਕਾਤ

ਪੱਤਰ ਪ੍ਰੇਰਕ
ਚੰਡੀਗੜ੍ਹ, 10 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿਚ ਪ੍ਰਧਾਨਗੀ ਦੇ ਅਹੁਦੇ ’ਤੇ ਜਿੱਤ ਹਾਸਲ ਕਰਨ ਉਪਰੰਤ ਐੱਸਓਆਈ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕੀਤੀ ਗਈ। ਇਹ ਮੁਲਾਕਾਤ ਐੱਸਓਆਈ ਦੇ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਐੱਸਓਆਈ ਦੀ ਟੀਮ ਨੂੰ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਨਵ-ਨਿਯੁਕਤ ਪ੍ਰਧਾਨ ਚੇਤਨ ਚੌਧਰੀ, ਵਿੱਕੀ ਮਿੱਡੂਖੇੜਾ, ਸਿਮਰਨ ਢਿਲੋਂ, ਇਕਬਾਲਪ੍ਰੀਤ ਸਿੰਘ ਪ੍ਰਿੰਸ, ਰਸ਼ਪਾਲ ਹਾਕੂਵਾਲਾ ਆਦਿ ਮੌਜੂਦ ਸਨ।