ਐੱਨਸੀਸੀ ਬਟਾਲੀਅਨ ਵੱਲੋਂ ਨਸ਼ਿਆਂ ਖ਼ਿਲਾਫ਼ ਸੈਮੀਨਾਰ

ਪੱਤਰ ਪ੍ਰੇਰਕ
ਧਾਰੀਵਾਲ, 20 ਸਤੰਬਰ

ਨਸ਼ਿਆਂ ਖਿਲਾਫ਼ ਅਹਿਦ ਲੈਂਦੇ ਹੋਏ ਕੈਡਿਟ ਤੇ ਵਿਦਿਆਰਥੀ। -ਫੋਟੋ: ਪਸਨਾਵਾਲ

ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਚ ਐੱਨਸੀਸੀ 22 ਪੰਜਾਬ ਬਟਾਲੀਅਨ ਵੱਲੋਂ ਐੱਨਸੀਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਸੈਮੀਨਾਰ ਲਾਇਆ ਗਿਆ। ਇਸ ਦੌਰਾਨ ਕਾਲਜ ਦੇ ਐੱਨਸੀਸੀ ਯੂਨਿਟ ਸਮੇਤ ਕਰਨਲ ਰਵੀ ਸ਼ਰਮਾ ਕਮਾਂਡਿੰਗ ਅਫਸਰ 22 ਪੰਜਾਬ ਬਟਾਲੀਅਨ ਬਟਾਲਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ,ਲੈਫਟੀਨੈਂਟ ਨਰੇਸ਼ ਧੀਮਾਨ, ਸੂਬੇਦਾਰ ਜਗਜੀਤ ਸਿੰਘ ਅਤੇ ਮੁੱਖ ਬੁਲਾਰੇ ਡਾਕਟਰ ਡੇਵਿਡ ਗਿੱਲ (ਮਨੋਰੋਗਾਂ ਦੇ ਮਾਹਿਰ) ਸਿਵਲ ਹਸਪਤਾਲ ਬਟਾਲਾ ਨਸ਼ਾ ਛੁਡਾਊ ਕੇਂਦਰ ਤੋਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਬੁਲਾਰਿਆਂ ਨੇ ਅਜੋਕੇ ਸਮੇਂ ਵਿੱਚ ਨਸ਼ਿਆਂ ਦੇ ਵੱਧ ਰਹੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦਿਆਂ ਨਸ਼ਿਆਂ ਦੇ ਸਰੀਰ ਉੱਪਰ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਸੈਮੀਨਾਰ ਦੌਰਾਨ ਐੱਨਸੀਸੀ ਕੈਡਿਟਾਂ ਤੇ ਵਿਦਿਆਰਥੀਆਂ ਨੂੰ ਨਸ਼ੇ ਨਾ ਕਰਨ ਅਤੇ ਇਨ੍ਹਾਂ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਸਹੁੰ ਵੀ ਚੁਕਾਈ ਗਈ। ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸੈਮੀਨਾਰ ਵਿੱਚ ਲੈਫਟੀਨੈਂਟ ਸਤਵਿੰਦਰ ਸਿੰਘ ਕਾਹਲੋਂ, ਪ੍ਰੋਫੈਸਰ ਹਰਕਵਲ ਸਿੰਘ ਬੱਲ, ਡਾ. ਹਰਪ੍ਰੀਤ ਸਿੰਘ ਹੁੰਦਲ, ਕੌਸ਼ਲ ਕੁਮਾਰ, ਨਵਤੇਜ ਸਿੰਘ ਹਾਜ਼ਰ ਸਨ।

Tags :