For the best experience, open
https://m.punjabitribuneonline.com
on your mobile browser.
Advertisement

ਐੱਨਡੀਐੱਮਸੀ ਵੱਲੋਂ ਵੀਹ ਰੋਜ਼ਾ ਸਫਾਈ ਮੁਹਿੰਮ ਸ਼ੁਰੂ

05:05 AM May 06, 2025 IST
ਐੱਨਡੀਐੱਮਸੀ ਵੱਲੋਂ ਵੀਹ ਰੋਜ਼ਾ ਸਫਾਈ ਮੁਹਿੰਮ ਸ਼ੁਰੂ
ਤੈਮੂਰ ਖੇਤਰ ਵਿੱਚ ਨਾਜਾਇਜ਼ ਉਸਾਰੀਆਂ ਢਾਹੁੰਦੇ ਹੋਏ ਡੀਡੀਏ ਦੇ ਕਰਮਚਾਰੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 5 ਮਈ
ਇੱਥੇ ਨਵੀਂ ਦਿੱਲੀ ਨਗਰ ਪਾਲਿਕਾ ਪਰੀਸ਼ਦ (ਐੱਨਡੀਐੱਮਸੀ) ਨੇ ਕੌਮੀ ਰਾਜਧਾਨੀ ਦੇ ਜਨਤਕ ਸਥਾਨਾਂ ਨੂੰ ਸਾਫ ਸੁਥਰਾ ਬਣਾਉਣ ਲਈ ਅੱਜਤੋਂ 20 ਰੋਜ਼ਾ ਮੈਗਾ ਸਫਾਈ ਮੁਹਿੰਮ ਸ਼ੁਰੂ ਕੀਤੀ ਹੈ। ਐੱਨਡੀਐੱਮਸੀ ਦੇ ਪ੍ਰਧਾਨ ਕੇਸ਼ਵ ਚੰਦਰਾ ਨੇ ਮੰਡੀ ਹਾਊਸ ਸਕਿਲ ਅਤੇ ਬੰਗਾਲੀ ਮਾਰਕੀਟ ਵਿਚਕਾਰ ਸਫਦਰ ਹਾਸ਼ਮੀ ਮਾਰਗ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰੀ ਚੰਦਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਫਾਈ ਨੂੰ ਪਹਿਲ ਦਿੱਤੀ ਹੈ। ਅਸੀਂ ਸਾਰੇ ਇਹ ਜਾਣਦੇ ਹਾਂ। ਹੁਣੇ ਜਿਹੇ ਹੀ ਉਪਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਨੂੰ ਇੱਕ ਵਾਰ ਫਿਰ ਤੋਂ ਸੁੰਦਰ ਬਣਾਉਣ ਅਤੇ ਸ਼ਹਿਰ ਦੇ ਹਰ ਕੋਨੇ ਨੂੰ ਚਮਕਾਉਣ ਦੀ ਸਹੁੰ ਚੁੱਕੀ ਹੈ। ਇਸ ਦੌਰਾਨ ਅਸੀਂ 20 ਰੋਜ਼ਾ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿੱਚ ਐੱਨਡੀਐੱਮਸੀ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਹਰ ਰੋਜ਼ ਇੱਕ ਘੰਟਾ ਇਸ ਸਫ਼ਾਈ ਮੁਹਿੰਮ ਦਾ ਹਿੱਸਾ ਬਣਨਗੇ। ਐੱਨਡੀਐੱਮਸੀ ਦੇ ਮੁਖੀ ਕੁਲਜੀਤ ਸਿੰਘ ਚਹਿਲ ਨੇ ਕਨਾਟ ਪੈਲੇਸ ਸਥਿਤ ਹਨੂੰਮਾਨ ਮੰਦਰ ਵਿੱਚ ਸਫ਼ਾਈ ਮੁਹਿੰਮ ਦੀ ਅਗਵਾਈ ਕੀਤੀ। ਇਸ ਮੌਕੇ ਉਨ੍ਹਾਂ ਆਖਿਆ ਕਿ ਸਾਡਾ ਮੁੱਖ ਉਦੇਸ਼ ਇਹ ਹੈ ਕਿ ਐੱਨਡੀਐੱਮਸੀ ਸਦਾ ਸਾਫ ਰਹੇ। ਐੱਨਡੀਐੱਮਸੀ ਦੇ ਤਕਰੀਬਨ ਨੌਂ ਹਜ਼ਾਰ ਕਰਮਚਾਰੀ ਅੱਜ ਇਸ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ। ਸਾਨੂੰ ਸਾਰਿਆਂ ਨੂੰ ਸਫ਼ਾਈ ਲਈ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਮੁਹਿੰਮ ਪਿਛਲੇ ਹਫ਼ਤੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਐਲਾਨੀ ਵਿਆਪੀ ਸ਼ਹਿਰ ਸਫ਼ਾਈ ਮੁਹਿੰਮ ਦਾ ਹਿੱਸਾ ਹੈ।
ਤਿੰਨ ਮਈ ਤੋਂ ਸ਼ੁਰੂ ਹੋਈ 20 ਰੋਜ਼ਾ ਸਫ਼ਾਈ ਮੁਹਿੰਮ ਦਾ ਉਦੇਸ਼ ਦਿੱਲੀ ਦੇ ਜਨਤਕ ਥਾਵਾਂ ਦੀ ਸਫ਼ਾਈ ਕਰਕੇ ਉਨ੍ਹਾਂ ਨੂੰ ਨਵੀਂ ਦਿਖ ਦੇਣਾ ਹੈ।
ਸਫਾਈ ਮੁਹਿੰਮ ਮਗਰੋਂ ਰਾਜ ਭਵਨ ਵਿੱਚ ਉਪ ਰਾਜਪਾਲ ਵੀਕੇ ਸਕਸੈਨਾ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ। ਇਸ ਵਿੱਚ ਜ਼ਿਲ੍ਹਾ ਮਜਿਸਟਰੇਟ, ਪੁਲੀਸ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਸਫਾਈ ਮੁਹਿੰਮ ਦੇ ਪਹਿਲੂਆਂ ’ਤੇ ਵਿਚਾਰ ਚਰਚਾ ਕੀਤੀ। -ਪੀਟੀਆਈ

Advertisement

ਡੀਡੀਏ ਨੇ ਨਾਜਾਇਜ਼ ਉਸਾਰੀਆਂ ਢਾਹੀਆਂ

ਨਵੀਂ ਦਿੱਲੀ: ਅੱਜ ਇੱਥੇ ਦਿੱਲੀ ਦੇ ਤੈਮੂਰ ਨਗਰ ਖੇਤਰ ਵਿੱਚ ਡੀਡੀਏ ਵੱਲੋਂ ਕਈ ਨਾਜਾਇਜ਼ ਉਸਾਰੀਆਂ ਢਾਹੀਆਂ ਗਈਆਂ। ਇਸ ਦੌਰਾਨ ਡੀਡੀਏ ਦੇ ਅਧਿਕਾਰੀ ਅਤੇ ਕਰਮਰਚਾਰੀ ਹਾਜ਼ਰ ਸਨ। ਇਸ ਦੌਰਾਨ ਸਬੰਧਤ ਖੇਤਰ ਵਿੱਚ ਕੋਈ ਅਣਸਖਾਵੀਂ ਘਟਨਾ ਨਾ ਵਾਪਰੇ ਇਸ ਲਈ ਕਾਫ਼ੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਡੀਡੀਏ ਨੇ ਪਹਿਲਾਂ ਇਸ ਸਬੰਧੀ ਕਾਗਜ਼ੀ ਕਾਰਵਾਈ ਕੀਤੀ ਸੀ। ਮਗਰੋਂ ਜੇਸੀਬੀ ਦੀ ਮਦਦ ਨਾਲ ਗ਼ੈਰਕਾਨੂੰਨੀ ਉਸਾਰੀਆਂ ਨੂੰ ਅੱਜ ਢਾਹਿਆ ਗਿਆ। ਇਸ ਦੌਰਾਨ ਡੀਡੀਏ ਦੇ ਅਧਿਕਾਰੀਆਂ ਨੇ ਕਿਹਾ ਕਿ ਕੋਈ ਵੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਪ੍ਰਵਾਨਗੀ ਸਬੰਧਤ ਵਿਭਾਗ ਤੋਂ ਲੈਣੀ ਬਹੁਤ ਜ਼ਰੂਰੀ ਹੈ।

Advertisement
Advertisement

Advertisement
Author Image

Balbir Singh

View all posts

Advertisement