ਐੱਨਐੱਸਐੱਸ ਵਾਲੰਟੀਅਰਾਂ ਨੇ ਜਾਗੂਰਕਤਾ ਰੈਲੀ ਕੱਢੀ

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ

ਪਿੰਡ ਬਿਗੜਵਾਲ ਵਿੱਚ ਰੈਲੀ ਕੱਢ ਕੇ ਸਫ਼ਾਈ ਰੱਖਣ ਦਾ ਸੁਨੇਹਾ ਦਿੰਦੇ ਹੋਏ ਐੱਨਐੱਸਐੱਸ ਵਾਲੰਟੀਅਰ। ਫ਼ੋਟੋ:ਬਨਭੌਰੀ

ਨੇੜਲੇ ਪਿੰਡ ਬਿਗੜਵਾਲ ਵਿੱਚ ਸਵੱਛਤਾ ਹੀ ਸੇਵਾ ਮਿਸ਼ਨ ਤਹਿਤ ਵਿਕ ਰੋਜ਼ਾ ਐੱਨਐੱਸਐੱਸ ਕੈਂਪ ਲਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਡਾ. ਮੋਨਿਕਾ ਚੌਧਰੀ ਨੇ ਕਿਹਾ ਕਿ ਗੁਰੂਆਂ ਨੇ ਗੁਰਬਾਣੀ ਰਾਹੀਂ ਵੀ ਸਾਨੂੰ ਸਾਫ਼ ਸਫਾਈ ਰੱਖਣ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਨਾ ਰੱਖਣ ਨਾਲ ਮਲੇਰੀਆ, ਮਿਆਦੀ ਬੁਖਾਰ, ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੋ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਰੁੱਖ ਲਗਾ ਕੇ ਵਾਤਾਵਰਨ ਬਚਾਉਣ ਦਾ ਸੱਦਾ ਦਿਤਾ। ਆਪਣਾ ਸੁਨੇਹਾ ਘਰ ਘਰ ਪਹੁੰਚਾਉਣ ਦੇ ਮਕਸਦ ਨਾਲ ਵਾਲੰਟੀਅਰਾਂ ਵੱਲੋਂ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਤਰਸੇਮ ਸਿੰਘ, ਅੰਗਰੇਜ਼ ਸਿੰਘ, ਰਘਬੀਰ ਸਿੰਘ, ਗਗਨਦੀਪ, ਭਰਪੂਰ ਸਿੰਘ, ਪਿੰਡ ਬਿਗੜਵਾਲ ਦੇ ਸਰਪੰਚ ਸਤਵੀਰ ਸਿੰਘ, ਪੰਚਾਇਤ ਮੈਂਬਰ ਤੁਲਸੀ ਸਿੰਘ, ਰੁਲਦਾ ਸਿੰਘ, ਗੁਰਪ੍ਰੀਤ ਸਿੰਘ, ਬਲਕਾਰ ਸਿੰਘ ਅਤੇ ਰਾਮਚੰਦ ਸਿੰਘ ਆਦਿ ਹਾਜ਼ਰ ਸਨ।

Tags :