ਐਬਟਸਫੋਰਡ ਵਿਖੇ ਮੇਲੇ ’ਤੇ ਲੱਗੀ ਪੁਸਤਕ ਪ੍ਰਦਰਸ਼ਨੀ
ਹਰਦਮ ਮਾਨ
ਸਰੀ: ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨੀਂ ਐਬਟਸਫੋਰਡ ਵਿਖੇ ‘ਵਿਰਸੇ ਦੇ ਸ਼ੌਕੀਨ’ ਮੇਲੇ ਵਿੱਚ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਪੰਜਾਬੀ ਪਿਆਰਿਆਂ ਨੇ ਭਰਪੂਰ ਹੁੰਗਾਰਾ ਦਿੱਤਾ। ਪੁਸਤਕ ਸਟਾਲ ਉੱਪਰ ਪਹੁੰਚ ਕੇ ਐਬਟਸਫੋਰਡ-ਲੈਂਗਲੀ ਦੇ ਨੌਜਵਾਨ ਮੈਂਬਰ ਪਾਰਲੀਮੈਂਟ ਸੁਖਮਨ ਗਿੱਲ ਅਤੇ ਐੱਮ.ਐੱਲ.ਏ. ਹਰਮਨ ਭੰਗੂ ਨੇ ਗੁਲਾਟੀ ਪਬਲਿਸ਼ਰਜ਼ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਸਰੀ ਤੋਂ ਆਏ ਵੈਨਕੂਵਰ ਵਿਚਾਰ ਮੰਚ ਦੇ ਆਗੂ ਤੇ ਉੱਘੇ ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਲਾਟੀ ਪਬਲਿਸ਼ਰਜ਼ ਵੱਲੋਂ ਮੇਲਿਆਂ, ਨਗਰ ਕੀਰਤਨਾਂ ਅਤੇ ਹੋਰ ਮੌਕਿਆਂ ’ਤੇ ਪੰਜਾਬੀਆਂ ਨੂੰ ਆਪਣੀ ਬੋਲੀ, ਸਾਹਿਤ, ਸਮਾਜ, ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਲਈ ਕਿਤਾਬਾਂ ਦਾ ਤੋਹਫ਼ਾ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕਾਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਮਹਾਨ ਵਿਰਸੇ ਨਾਲ ਜੁੜਨ ਲਈ ਕਿਤਾਬਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣ। ਪੁਸਤਕ ਸਟਾਲ ’ਤੇ ਆ ਕੇ ਅੰਗਰੇਜ਼ ਬਰਾੜ, ਨਵਰੂਪ ਸਿੰਘ, ਪਵਨ ਗਿੱਲਾਂਵਾਲਾ, ਸੁਖਚੈਲ ਬਰਗਾੜੀ, ਤਰਲੋਚਨ ਤਰਨ ਤਾਰਨ, ਰਾਕੇਸ਼ ਬਾਂਸਲ ਜੈਤੋ, ਪੱਤਰਕਾਰ ਮਹੇਸ਼ਇੰਦਰ ਮਾਂਗਟ ਅਤੇ ਜਸਦੀਪ ਸਿੱਧੂ ਨੇ ਮੇਲੇ ਦੇ ਸ਼ੌਕੀਨਾਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਆ।
ਸੰਪਰਕ: +1 604 308 6663