ਜਗਰਾਉਂ: ਸੀਐੱਚਸੀ ਸਿੱਧਵਾਂ ਬੇਟ ਦੀ ਟੀਮ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਸਿੱਧੂ ਦੀ ਅਗਵਾਈ ਹੇਠ ਰੈੱਡ ਰਿਬਨ ਕਲੱਬ (ਡੀਏਵੀ ਕਾਲਜ) ਦੇ ਆਗੂ ਡਾ. ਅਨੁਜ ਕੁਮਾਰ (ਪ੍ਰਿੰਸੀਪਲ) ਦੀ ਹਾਜ਼ਰੀ ਵਿੱਚ ਸੰਸਥਾ ਦੇ ਕੈਂਪਸ ਵਿੱਚ ਨਸ਼ਾ ਛੁਡਾਊ ਅਤੇ ਏਡਜ਼ ਜਾਗਰੁਕਤਾ ਪ੍ਰੋਗਰਾਨ ਰੱਖਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੈਡੀਸਨ ਮਾਹਰ ਡਾ. ਸਰਵਪ੍ਰੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਏਡਜ਼ ਤੋਂ ਬਚਾਅ ਲਈ ਸਰਕਾਰੀ ਹਸਪਤਾਲਾਂ ਵਿੱਚ ਸਮੇਂ ਸਿਰ ਜਾਗਰੁਕਤਾ ਕੈਂਪ ਲਗਾਏ ਜਾਂਦੇ ਹਨ। ਡਾ. ਮਨਦੀਪ ਸਿੱਧੂ ਨੇ ਨਸ਼ਿਆਂ ਦੇ ਮਨੁੱਖੀ ਜੀਵਨ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਮੁੱਖ ਮਮਿਹਾਨ ਡਾ. ਅਨੁਜ ਕੁਮਾਰ ਨੇ ਆਖਿਆ ਕਿ ਰੈੱਡ ਰਿਬਨ ਕਲੱਬ ਵੱਲੋਂ ਕਈ ਪਿੰਡ ਗੋਦ ਲਏ ਹੋਏ ਹਨ ਜਿੱਥੇ ਉਹ ਸਮੇਂ ਸਿਰ ਨਵੀਂ ਜਾਣਕਾਰੀ ਦੇਣ ਲਈ ਗਤੀਵਿਧੀਆਂ ਕਰਦੇ ਰਹਿੰਦੇ ਹਨ। -ਪੱਤਰ ਪ੍ਰੇਰਕ