ਏਕਮ ਸਾਹਿਤ ਮੰਚ ਅੰਮ੍ਰਿਤਸਰ ਵੱਲੋਂ ਸਨਮਾਨ ਸਮਾਰੋਹ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਪਰੈਲ
ਭਾਈ ਵੀਰ ਸਿੰਘ ਨਿਵਾਸ ਅਸਥਾਨ ਲਾਰੈਂਸ ਰੋਡ ’ਤੇ ਏਕਮ ਸਾਹਿਤ ਮੰਚ ਵੱਲੋਂ ਰਾਬਤਾ ਮੁਕਾਲਮਾ ਕਾਵਿ ਮੰਚ ਦੇ ਸਹਿਯੋਗ ਨਾਲ ਸਾਹਿਤਕ ਸਨਮਾਨ ਸਮਾਗਮ ਕਰਵਾਇਲਹ ਗਿਆ। ਸਮਾਗਮ ਦੀ ਪ੍ਰਧਾਨਗੀ ਅਰਤਿੰਦਰ ਸੰਧੂ, ਮੋਹਨ ਤਿਆਗੀ ਅਤੇ ਕੇਵਲ ਧਾਲੀਵਾਲ ਨੇ ਕੀਤੀ। ਸਮਾਗਮ ਵਿੱਚ ਦੋ ਸ਼ਾਇਰਾਂ ਦਾ ਸਨਮਾਨ ਕੀਤਾ ਗਿਆ। ਸਨਮਾਨਿਤ ਸ਼ਾਇਰਾਂ ਵਿੱਚ ਗੁਰਦੀਪ ਸਿੰਘ ਸੈਣੀ (ਪੁਸਤਕ ‘ਔੜ੍ਹ ਤੇ ਬਰਸਾਤ’) ਅਤੇ ਜਸਵੰਤ ਸਿੰਘ ਸਮਾਲਸਰ (ਜ਼ਿੰਦਗੀ ਦੇ ਪ੍ਰਛਾਵੇਂ) ਸ਼ਾਮਲ ਸਨ। ਇਸ ਮੌਕੇ ਤਿੰਨ ਪੁਸਤਕਾਂ ‘ਪੁਰਖਿਆਂ ਦਾ ਦੇਸ’ (ਸੁਖਦੇਵ ਸਿੰਘ ਝੰਡ) ‘ਕਲਮਾਂ ਜੋ ਸਿਰਨਾਵਾਂ ਬਣੀਆਂ’ ( ਮਨਮੋਹਨ ਸਿੰਘ ਢਿੱਲੋਂ) ਅਤੇ ਅਮਰਜੋਤੀ ਵੱਲੋਂ ਆਪਣੇ ਪਿਤਾ ਦੀ ਸੰਪਾਦਤ ਕੀਤੀ ਕਿਤਾਬ (ਤਰਜ਼-ਏ-ਜ਼ਿੰਦਗੀ) ਦਾ ਵਿਮੋਚਨ ਕੀਤਾ ਗਿਆ। ਸਮਾਗਮ ਵਿੱਚ ਸ਼ਾਇਰ ਮਲਵਿੰਦਰ, ਜਸਪਾਲ ਕਹਾਣੀਕਾਰ, ਸੀਮਾ ਗਰੇਵਾਲ, ਸਰਬਜੀਤ ਸੰਧੂ, ਜਗਤਾਰ ਗਿੱਲ, ਹਰਜੀਤ ਸਿੰਘ ਸੰਧੂ, ਵਿਸ਼ਾਲ ਬਿਆਸ, ਕੰਵਲਜੀਤ ਭੁੱਲਰ, ਬਖਤਾਵਰ ਧਾਲੀਵਾਲ, ਵਿਜੇਤਾ ਭਾਰਦਵਾਜ, ਕੰਵਲਜੀਤ ਕੌਰ ਝੰਡ ਸਮੇਤ ਬਹੁਤ ਸਾਰੇ ਸਥਾਨਕ ਸ਼ਾਇਰ ਹਾਜ਼ਰ ਹੋਏ। ਮੰਚ ਸੰਚਾਲਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ. ਬਲਜੀਤ ਕੌਰ ਰਿਆੜ ਵੱਲੋਂ ਕੀਤਾ ਗਿਆ।