ਉਦਯੋਗ ਸਕੱਤਰ ਡੀਪੀਐੱਸ ਖਰਬੰਦਾ ਦੀ ਸੇਵਾਮੁਕਤੀ ਉੱਤੇ ਨਿੱਘੀ ਵਿਦਾਇਗੀ
ਕੁਲਦੀਪ ਸਿੰਘ
ਚੰਡੀਗੜ੍ਹ, 1 ਫਰਵਰੀ
ਉਦਯੋਗ ਅਤੇ ਕਾਮਰਸ ਵਿਭਾਗ ਵਿੱਚ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਵਿਭਾਗ ਦੇ ਉੱਚ ਅਧਿਕਾਰੀ ਡੀ.ਪੀ.ਐੱਸ. ਖਰਬੰਦਾ ਆਈ.ਏ.ਐੱਸ. ਦੀ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੇ ਨਾਲ ਹੀ ਵਿਭਾਗ ਦੇ ਦੋ ਹੋਰ ਦਰਜਾ ਚਾਰ ਕਰਮਚਾਰੀਆਂ ਅਮਰਜੀਤ ਕੌਰ ਅਤੇ ਮੰਗਤ ਬਹਾਦਰ ਦੀ ਵੀ ਸੇਵਾਮੁਕਤੀ ‘ਤੇ ਵਿਦਾਇਗੀ ਪਾਰਟੀ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ।
ਵਿਭਾਗ ਦੀ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਡੀ.ਪੀ.ਐੱਸ. ਖਰਬੰਦਾ ਆਈ.ਏ.ਐੱਸ. ਵੱਲੋਂ ਸੇਵਾਮੁਕਤ ਹੋ ਰਹੇ ਦੋਵੇਂ ਕਰਮਚਾਰੀਆਂ ਦੀ ਉਨ੍ਹਾਂ ਦੀ ਸੇਵਾਮੁਕਤੀ ਤੋਂ ਉਨ੍ਹਾਂ ਵੱਲੋਂ ਨੌਕਰੀ ਦੌਰਾਨ ਚੰਗੇ ਕੰਮਾਂ ਦੀ ਖੁਬ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਨਵੇ ਪ੍ਰਮੋਟ ਹੋਏ ਸਹਾਇਕ ਡਾਇਰੈਕਟਰ ਅਤੇ ਸੁਪਰਡੈਂਟ ਮੈਡਮ ਸੁਖਜਿੰਦਰ ਕੌਰ, ਸ਼ੈਲੀ ਸ਼ਰਮਾ ਅਤੇ ਸੁਰਿੰਦਰ ਕੌਰ ਨੂੰ ਵੀ ਮੁਬਾਰਕਾਂ ਦਿੱਤੀਆਂ ਗਈਆਂ।
ਇਸ ਮੌਕੇ ਵਿਭਾਗ ਦੇ ਸੰਯੁਕਤ ਕੰਟਰੋਲਰ ਵਿੱਤ ਤੇ ਲੇਖਾ ਨਰੇਸ਼ ਗੋਪਾਲ, ਸਹਾਇਕ ਕੰਟਰੋਲਰ ਵਿੱਤ ਤੇ ਲੇਖਾ ਸ਼ਾਖਾ ਕਰਮ ਸਿੰਘ, ਲੇਖਾ ਉਪ-ਡਾਇਰੈਕਟਰ ਹਰਪਾਲ ਕੌਰ, ਸਹਾਇਕ ਡਾਇਰੈਕਟਰ ਮੈਡਮ ਰਾਮ ਪ੍ਰਵੀਨ, ਅਨਮੋਲ ਸਿੱਧੂ, ਸੈਵਾਗ ਬਾਂਸਲ ਸੁਪਰਡੈਂਟ ਜਸਵੀਰ ਸਿੰਘ ਗਰੇਡ-1 ਜਸਵੰਤ ਰਾਏ, ਅਲਕਾ ਰਾਓ, ਰਾਜ ਕੌਰ, ਵਿਕਰਾਂਤ ਵਰਮਾ, ਜਸਪ੍ਰੀਤ ਸ਼ਰਮਾ, ਰਾਣੀ ਦੇਵੀ, ਲੀਲਾ ਦੇਵੀ, ਦੀਪਕ ਸ਼ਰਮਾ, ਰੰਜੀਤ ਕੌਰ ਦੇ ਨਾਲ ਵਿਭਾਗ ਦੇ ਸਮੂਹ ਕਰਮਚਾਰੀ ਹਾਜ਼ਰ ਸਨ। ਵਿਭਾਗ ਦੇ ਕਰਮਚਾਰੀ ਰਾਬਰਟ ਮਸੀਹ ਸਰਦੂਲ ਸਿੰਘ, ਸ਼ਿਵ ਸ਼ਰਨ ਦਾਸ ਰਿਟਾਇਰ ਅਤੇ ਨਾਜ਼ਰ ਸਿੰਘ ਰਿਟਾਇਰ ਨੇ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।
ਅੰਤ ਵਿੱਚ ਪ੍ਰਧਾਨ ਰੰਜੀਵ ਸ਼ਰਮਾ ਨੇ ਹਾਜ਼ਰੀਨ ਅਧਿਕਾਰੀਆ ਅਤੇ ਕਰਮਚਾਰੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਰਿਟਾਇਰ ਹੋ ਰਹੇ ਵਿਭਾਗ ਦੇ ਸਕੱਤਰ ਡੀ.ਪੀ.ਐਸ. ਖਰਬੰਦਾ ਦਾ ਧੰਨਵਾਦ ਕੀਤਾ ਗਿਆ।