ਈ-ਰਿਕਸ਼ਾ ਚਾਰਜਿੰਗ ਸਟੇਸ਼ਨ ਨੂੰ ਅੱਗ ਲੱਗੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਉੱਤਰ-ਪੂਰਬੀ ਦਿੱਲੀ ਦੇ ਘੋਂਡਾ ਖੇਤਰ ਵਿੱਚ ਅੱਜ ਇੱਕ ਈ-ਰਿਕਸ਼ਾ ਚਾਰਜਿੰਗ ਸਟੇਸ਼ਨ ਨੂੰ ਭਿਆਨਕ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘੱਟੋ-ਘੱਟ ਚਾਰ ਫਾਇਰ ਇੰਜਣ ਮੌਕੇ ’ਤੇ ਪਹੁੰਚੇ। ਫਾਇਰ ਵਿਭਾਗ ਅਨੁਸਾਰ ਫੈਕਟਰੀ ਦੇ ਚਾਰਜਿੰਗ ਸਟੇਸ਼ਨ ਵਿੱਚ ਦੁਪਹਿਰ 2.49 ਵਜੇ ਦੇ ਕਰੀਬ ਅੱਗ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਚਾਰ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਹੁਣ ਤੱਕ, ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਅੱਗ ਬਿਜਲੀ ਦੀ ਚਿੰਗਾੜੀ ਤੋਂ ਅੱਗੇ ਵਧੀ।
ਆਈਟੀਓ ਵਿੱਚ ਰੈਵੇਨਿਊ ਬਿਲਡਿੰਗ ਵਿੱਚ ਅੱਗ ਲੱਗੀ
ਅੱਜ ਸਵੇਰੇ ਨਵੀਂ ਦਿੱਲੀ ਦੇ ਆਈਟੀਓ ਵਿੱਚ ਰੈਵੇਨਿਊ ਬਿਲਡਿੰਗ ਵਿੱਚ ਅੱਗ ਲੱਗਣ ਦੀ ਘਟਨਾ ਦੀ ਰਿਪੋਰਟ ਮਿਲੀ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਦੇ ਅਨੁਸਾਰ, ਅੱਗ ਲਗਭਗ 10:00 ਵਜੇ ਦੂਜੀ ਮੰਜ਼ਿਲ ’ਤੇ ਕਮਰਾ ਨੰਬਰ 238 ਵਿੱਚ ਲੱਗੀ। ਭਾਰਤੀ ਰੈਵੇਨਿਊ ਸਰਵਿਸ ਅਧਿਕਾਰੀ ਬੀ.ਵੀ. ਗੇਰੰਗਲ ਦੇ ਦਫ਼ਤਰ ਵਿੱਚ ਅੱਗ ਲੱਗ ਗਈ। ਅਹਿਮ ਦਸਤਾਵੇਜ਼ਾਂ ਵਾਲਾ ਦਫਤਰ ਹੋਣ ਕਰਕੇ ਕਾਰਨ ਤੁਰੰਤ ਸੱਤ ਫਾਇਰ ਟੈਂਡਰ ਭੇਜੇ ਗਏ। ਫਾਇਰਫਾਈਟਰਾਂ ਨੇ 20 ਮਿੰਟ ਵਿੱਚ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਏਸੀ ’ਚ ਖਰਾਬੀ ਕਾਰਨ ਆਹ ਘਟਨਾ ਵਾਪਰੀ ਹੈ। ਇਸ ਦੌਰਾਨ ਕੁਝ ਇਲੈਕਟ੍ਰਿਕ ਸਾਮਾਨ ਤੇ ਹੋਰ ਦਸਤਾਵੇਜ ਸੜ ਗਏ ਹਨ। ਉਨ੍ਹਾਂ ਦੱਸਿਆ ਕਿ ਘਟਨਾ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਏਅਰ ਕੰਡੀਸ਼ਨਿੰਗ ਕੇਬਲਾਂ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਸੀ। ਜਦੋਂ ਕਿ ਕੁਝ ਇਲੈਕਟ੍ਰਾਨਿਕ ਉਪਕਰਣਾਂ ਅਤੇ ਅਧਿਕਾਰਤ ਦਸਤਾਵੇਜ਼ਾਂ ਨੂੰ ਨੁਕਸਾਨ ਪਹੁੰਚਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਵਧਾਨੀ ਵਜੋਂ ਉਸ ਕਮਰੇ ਅਤੇ ਨਾਲ ਲੱਗਦੇ ਦਫ਼ਤਰਾਂ ਨੂੰ ਖਾਲੀ ਕਰਵਾਉਣ ਦੇ ਪ੍ਰੋਟੋਕੋਲ ਦੀ ਤੁਰੰਤ ਪਾਲਣਾ ਕੀਤੀ ਗਈ।