For the best experience, open
https://m.punjabitribuneonline.com
on your mobile browser.
Advertisement

ਈਦ-ਉੱਲ-ਅਜ਼ਹਾ: ਨਮਾਜ਼ ਅਦਾ ਕਰਨ ਲਈ ਜਾਮਾ ਮਸਜਿਦ ’ਚ ਵੱਡਾ ਇਕੱਠ

04:30 AM Jun 08, 2025 IST
ਈਦ ਉੱਲ ਅਜ਼ਹਾ  ਨਮਾਜ਼ ਅਦਾ ਕਰਨ ਲਈ ਜਾਮਾ ਮਸਜਿਦ ’ਚ ਵੱਡਾ ਇਕੱਠ
ਨਵੀਂ ਦਿੱਲੀ ਵਿੱਚ ਈਦ-ਉੱਲ-ਅਜ਼ਹਾ ਮੌਕੇ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕਰਦਾ ਹੋਇਆ ਮੁਸਲਿਮ ਭਾਈਚਾਰਾ। -ਫੋਟੋ: ਏਐਨਆਈ
Advertisement

ਨਵੀਂ ਦਿੱਲੀ, 7 ਜੂਨ
ਈਦ-ਉੱਲ-ਅਜ਼ਹਾ ਮੌਕੇ ਜਾਮਾ ਮਸਜਿਦ ਵਿੱਚ ਰਵਾਇਤੀ ਪਹਿਰਾਵੇ, ਸ਼ਰਧਾ, ਏਕਤਾ ਤੇ ਜਸ਼ਨ ਦੀ ਭਾਵਨਾ ਵਿੱਚ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ। ਜਿਵੇਂ ਸਵੇਰ ਦੀ ਸ਼ੁਰੂਆਤ ਹੋਈ ਤਾਂ ਨਮਾਜ਼ ਪੜ੍ਹਨ ਲਈ ਇਕੱਠੇ ਹੋਏ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਲਗਾਉਂਦਿਆਂ ਵਧਾਈ ਦਿੱਤੀ। ਇਸ ਦੌਰਾਨ ਜਾਮਾ ਮਸਜਿਦ ਵਿੱਚ ਸੁਰੱਖਿਆ ਵਧਾਈ ਗਈ, ਕਿਉਂਕਿ ਹਜ਼ਾਰਾਂ ਸ਼ਰਧਾਲੂ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ। ਇਸ ਦੌਰਾਨ ਕੌਮੀ ਰਾਜਧਾਨੀ ਵਿੱਚ ਬਕਰੀਦ ਦੇ ਅਵਸਰ ’ਤੇ ਅੱਜ ਕਈ ਥਾਈਂ ਮਸਜਿਦਾਂ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕੀਤੀ। ਇਸ ਦੌਰਾਨ ਅੱਜ ਜਾਮਾ ਮਸਜਿਦ, ਫ਼ਤੇਹਪੁਰੀ ਮਸਜਿਦ ਅਤੇ ਸੀਲਮਪੁਰ ਓਖਲਾ ਅਤੇ ਨਿਜ਼ਾਮੂਦੀਨ ਆਦਿ ਮਸਜਿਦਾਂ ਵਿੱਚ ਕਾਫ਼ੀ ਭੀੜ ਦੇਖੀ ਗਈ। ਨਮਾਜ਼ ਅਦਾ ਕਰਨ ਮਗਰੋਂ ਲੋਕਾਂ ਨੇ ਇੱਕ ਦੂਜੇ ਦੇ ਗਲ ਲੱਗ ਕੇ ਵਧਾਈ ਦਿੱਤੀ। -ਏਜੰਸੀ

Advertisement

Advertisement
Advertisement
Advertisement
Author Image

Advertisement