ਹਰਪ੍ਰੀਤ ਕੌਰਹੁਸ਼ਿਆਰਪੁਰ, 7 ਜੂਨਇੱਥੇ ਈਦਗਾਹ ਵਿੱਚ ਈਦ-ਉਲ-ਜ਼ੁਹਾ ਦੀ ਨਮਾਜ਼ ਸ਼ਰਧਾ ਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਮੌਕੇ ਇੰਤਜ਼ਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਈਦ-ਉਲ-ਅਜ਼ਹਾ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਰੇ ਧਾਰਮਿਕ ਤਿਉਹਾਰ ਆਪਸ ਵਿੱਚ ਸਦਭਾਵਨਾ, ਪਿਆਰ ਅਤੇ ਅਮਨ ਨਾਲ ਰਹਿਣਾ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹਿੰਸਾ ਦਾ ਤਿਆਗ ਕੇ ਆਪਣੀ ਊਰਜਾ ਸਮਾਜ ਅਤੇ ਦੇਸ਼ ਦੀ ਭਲਾਈ ਦੇ ਕੰਮਾਂ ਵਿੱਚ ਲਗਾਉਣੀ ਚਾਹੀਦੀ ਹੈ। ਇਸ ਵਿੱਚ ਸਮੁੱਚੀ ਮਨੁੱਖਤਾ ਦੀ ਭਲਾਈ ਹੈ। ਇਸ ਮੌਕੇ ਸਾਬਿਰ ਆਲਮ, ਮੁਹੰਮਦ ਸਲੀਮ, ਰਿਆਜ਼ ਅੰਸਾਰੀ, ਖਲੀਲ ਅਹਿਮਦ, ਮੁਹੰਮਦ ਅਸਲਮ, ਚਾਂਦ ਮੁਹੰਮਦ, ਜ਼ੈਦੀ ਮਲਿਕ, ਮੁਹੰਮਦ ਹਸਨ, ਦਸਤਾਰ ਅੰਸਾਰੀ, ਮੁਹੰਮਦ ਸਾਹਿਲ, ਮੁਹੰਮਦ ਚਾਂਦ, ਮੁਹੰਮਦ ਆਮਿਰ ਆਦਿ ਹਾਜ਼ਰ ਸਨ।ਜਲੰਧਰ (ਹਤਿੰਦਰ ਮਹਿਤਾ): ਈਦ-ਉਲ-ਜ਼ੁਹਾ ਦੀ ਨਮਾਜ਼ ਮੁਸਲਿਮ ਸੈਂਟਰ ਆਫ ਪੰਜਾਬ ਗੁਲਾਬ ਦੇਵੀ ਹਸਪਤਾਲ ਰੋਡ ਜਲੰਧਰ ’ਤੇ ਨਈਮ ਖਾਨ ਐਡਵੋਕੇਟ ਦੀ ਪ੍ਰਧਾਨਗੀ ਹੇਠ ਸ਼ਰਧਾ ਨਾਲ ਅਦਾ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਨਮਾਜ਼ ਅਦਾ ਕੀਤੀ। ਮਸਜਿਦ ਦੇ ਇਮਾਮ ਕਾਰੀ ਅਬਦੁਲ ਸੁਭਾਨ ਵਲੋਂ ਨਮਾਜ਼ ਅਦਾ ਕਰਵਾਈ ਗਈ ਅਤੇ ਨਮਾਜ਼ ਅਦਾ ਕਰਨ ਤੋਂ ਬਾਅਦ ਭਾਰਤ ਦੀ ਸ਼ਾਂਤੀ, ਤਰੱਕੀ ਅਤੇ ਆਪਸੀ ਭਾਈਚਾਰੇ ਲਈ ਦੁਆ ਕੀਤੀ। ਨਈਮ ਖਾਨ ਨੇ ਕਿਹਾ ਕਿ ਈਦ-ਉਲ-ਜ਼ੁਹਾ (ਬਕਰੀਦ) ਦਾ ਤਿਉਹਾਰ ਕੁਰਬਾਨੀ ਅਤੇ ਤਿਆਗ ਦਾ ਤਿਉਹਾਰ ਹੈ ਜੋ ਤਿਆਗ ਦੀ ਭਾਵਨਾ ਸਿਖਾਉਂਦਾ ਹੈ। ਨਈਮ ਖਾਨ ਐਡਵੋਕੇਟ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਮੁਸਲਿਮ ਭਾਈਚਾਰੇ ਦੇ ਇੰਨੇ ਵੱਡੇ ਤਿਉਹਾਰ ਦੇ ਮੌਕੇ ’ਤੇ ਮੁਸਲਿਮ ਸੈਂਟਰ ਆਫ ਪੰਜਾਬ ਈਦਗਾਹ ਮਸਜਿਦ ਗੁਲਾਬ ਦੇਵੀ ਰੋਡ ਜਲੰਧਰ ਵਿੱਚ ਮੁਸਲਿਮ ਭਾਈਚਾਰੇ ਨੂੰ ਵਧਾਈ ਦੇਣ ਲਈ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਨਾ ਆਉਣਾ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਮੁਸਲਮਾਨਾਂ ਨੂੰ ਸਿਰਫ਼ ਵੋਟ ਬੈਂਕ ਵਜੋਂ ਵਰਤ ਰਹੀ ਹੈ। ਇਸ ਮੌਕੇ ਸਾਬਕਾ ਵਿਧਾਇਕ ਰਜਿੰਦਰ ਬੇਰੀ, ਕਾਂਗਰਸ ਆਗੂ ਕਮਲ ਭੈਰੋਂ, ਸੀਨੀਅਰ ਭਾਜਪਾ ਨੇਤਾ ਅਸ਼ੋਕ ਸਰੀਨ, ਨਾਸਿਰ ਸਲਮਾਨੀ, ਸਈਅਦ ਅਲੀ ਤੇ ਮੌਲਾਨਾ ਜ਼ਾਕਿਰ ਰਿਜ਼ਵੀ ਆਦਿ ਹਾਜ਼ਰ ਸਨ।