ਇੱਕ ਰੋਜ਼ਾ ਦਰਜਾਬੰਦੀ ਵਿੱਚ ਦੀਪਤੀ ਪੰਜਵੇਂ ਸਥਾਨ ’ਤੇ
04:42 AM Mar 12, 2025 IST
Advertisement
ਦੁਬਈ: ਭਾਰਤ ਦੀ ਦੀਪਤੀ ਸ਼ਰਮਾ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਨੂੰ ਪਛਾੜਦਿਆਂ ਆਈਸੀਸੀ ਦੀ ਇਕ ਰੋਜ਼ਾ ਮਹਿਲਾ ਹਰਫਨਮੌਲਾ ਖਿਡਾਰਨਾਂ ਦੀ ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਸਿਖਰਲੇ ਪੰਜ ਵਿੱਚ ਪਹੁੰਚ ਗਈ ਹੈ। ਭਾਰਤ ਦੀ 27 ਸਾਲਾ ਦੀਪਤੀ 344 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਆਸਟਰੇਲੀਆ ਦੀ ਐਸ਼ਲੇ ਗਾਰਡਨਰ ਸਿਖ਼ਰ ’ਤੇ ਹੈ। ਦੀਪਤੀ ਟੀ-20 ਹਰਫਨਮੌਲਾ ਖਿਡਾਰਨਾਂ ਦੀ ਦਰਜਾਬੰਦੀ ਵਿੱਚ ਤੀਜੇ ਤੇ ਇੱਕ ਰੋਜ਼ਾ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਚੌਥੇ ਸਥਾਨ ’ਤੇ ਹੈ। -ਪੀਟੀਆਈ
Advertisement
Advertisement
Advertisement