ਫਗਵਾੜਾ: ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਐਸ.ਓ.ਐਫ਼ ਸਾਇੰਸ ਓਲੰਪਿਆਡ ਫਾਊਡੇਸ਼ਨ ਦੇ ਅੰਤਰਗਤ ‘ਇੰਟਰਨੈਸ਼ਨਲ ਓਲੰਪਿਆਡ’ 2024-25 ’ਚ ਜਮਾਤ 6ਵੀਂ ਤੋਂ 11 ਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿੱਚ ਸ਼ਰਨਿਆ, ਰਾਹਿਨੀ, ਇਨਾਇਤ, ਹਰਨੂਰ ਕੌਰ, ਮਨਰਾਜ ਬੱਗਾ, ਮਨਵੀਰ ਸਿੰਘ, ਸ੍ਰਿਸ਼ਟੀ, ਰਿਧਮਨ ਕੁਮਾਰ, ਕਰਮਨਪ੍ਰੀਤ ਕੌਰ, ਬਲੋਸਮ, ਸੀਪਿਕਾ ਗਰੋਵਰ, ਨਿਸ਼ੈਲ, ਅਰਸ਼ਿਆ ਨੇ ਸੋਨੇ ਦੇ ਤਗ਼ਮੇ ਜਿੱਤੇ। ਸਕੂਲ ਪ੍ਰਿੰਸੀਪਲ ਜ਼ੋਰਾਵਰ ਸਿੰਘ ਜੇਤੂਆਂ ਨੂੰ ਸੋਨੇ ਦੇ ਤਗ਼ਮੇ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਸਕੂਲ ਚੇਅਰਪਰਸਨ ਜਸਬੀਰ ਬਾਸੀ ਨੇ ਜੇਤੂਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ