ਇਨੈਲੋ ਦੀ ਕਾਰਜਕਾਰਨੀ ਦਾ ਐਲਾਨ
ਨਰਾਇਣਗੜ੍ਹ (ਪੱਤਰ ਪ੍ਰੇਰਕ): ਇਨੈਲੋ ਦੇ ਜ਼ਿਲ੍ਹਾ ਅੰਬਾਲਾ ਦੇ ਪ੍ਰਧਾਨ ਜਗਮਲ ਸਿੰਘ ਰੋਲਨ ਨੇ ਪਾਰਟੀ ਹਾਈਕਮਾਨ ਨਾਲ ਵਿਚਾਰ-ਚਰਚਾ ਕਰਨ ਤੋਂ ਬਾਅਦ ਨਰਾਇਣਗੜ੍ਹ ਹਲਕੇ ਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਕੀਤਾ ਹੈ। ਲੱਕੀ ਨਾਗੋਲੀ ਨੂੰ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹਲਕਾ ਪ੍ਰਧਾਨ ਲੱਕੀ ਨਾਗੋਲੀ, ਸੀਨੀਅਰ ਮੀਤ ਪ੍ਰਧਾਨ ਇਕਬਾਲ ਰਛੇੜੀ, ਮੀਤ ਪ੍ਰਧਾਨ ਸਤਵਿੰਦਰ ਸਿੰਘ, ਸੀਮਾ ਰਾਣੀ, ਰਾਜੇਸ਼, ਫੱਗੂ ਰਾਮ, ਪਲਵਿੰਦਰ ਸਿੰਘ, ਰੋਹਿਤ, ਜਸਪਾਲ, ਕਿਰਨ ਪਾਲ, ਸ਼ੇਰ ਸਿੰਘ, ਮੁੱਖ ਜਨਰਲ ਸਕੱਤਰ ਰਾਜੇਸ਼ ਕੁਮਾਰ, ਜਨਰਲ ਸਕੱਤਰ ਹਰਦੀਪ ਬਟੋਰਾ, ਨਿਰਮਲ ਸਿੰਘ, ਸੁਖਬੀਰ ਸਿੰਘ, ਸਤੀਸ਼ ਸਿੰਘ ਬਟੋਰਾ, ਬਲਜਿੰਦਰ ਸਿੰਘ ਸਕੱਤਰ, ਮਨਜਿੰਦਰ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ ਸੰਗਠਨ ਸਕੱਤਰ, ਵਿਜੈ ਸਿੰਘ ਸਕੱਤਰ ਅਨਿਲ ਕੁਮਾਰ, ਭਗਤ ਸਿੰਘ ਨੂੰ ਖਜ਼ਾਨਚੀ, ਮੀਡੀਆ ਇੰਚਾਰਜ ਪਿਊਸ਼ ਸ਼ਰਮਾ, ਦਫ਼ਤਰ ਸਕੱਤਰ ਸੰਦੀਪ ਕੁਮਾਰ ਨਿਯੁਕਤ ਕੀਤੇ ਗਏ। ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਤੇਜਪਾਲ ਸ਼ਰਮਾ ਪੱਤਰੇਹੜੀ, ਮਹਿਲਾ ਆਗੂ ਰਜਨੀ ਸਾਹਨੀ ਤੇ ਬੀਸੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਭੂਪ ਸਿੰਘ ਗੁੱਜਰ ਆਦਿ ਹਾਜ਼ਰ ਸਨ।