ਆਸਟਰੇਲੀਆ: ਇਮੀਗ੍ਰੇਸ਼ਨ ਵਿਭਾਗ ਵੱਲੋਂ ਆਵਾਸ ਨਿਯਮਾਂ ’ਚ ਬਦਲਾਅ
05:34 AM Jul 01, 2025 IST
Advertisement
ਸਿਡਨੀ (ਗੁਰਚਰਨ ਸਿੰਘ ਕਾਹਲੋਂ): ਆਸਟਰੇਲੀਆ ਸਰਕਾਰ ਨੇ ਜੁਲਾਈ ਤੋਂ ਸ਼ੁਰੂ ਹੋ ਰਹੇ ਆਪਣੇ ਨਵੇਂ ਵਿੱਤੀ ਵਰ੍ਹੇ ਲਈ ਨਵੇਂ ਆਵਾਸੀਆਂ ਨੂੰ ਪੇਂਡੂ ਖੇਤਰਾਂ ਵਿੱਚ ਵਸਾਉਣ ਦੀ ਵਿਉਂਤ ਬਣਾਈ ਹੈ। ਇਸ ਦਾ ਮਕਸਦ ਸਿਡਨੀ, ਮੈਲਬਰਨ, ਬ੍ਰਿਸਬਨ, ਕੈਨਬਰਾ, ਪਰਥ ਤੇ ਹੋਰ ਸ਼ਹਿਰਾਂ ’ਚੋਂ ਭੀੜ ਘਟਾਉਣਾ ਹੈ। ਸਰਕਾਰ ਪੇਂਡੂ ਖੇਤਰ ਵਿਕਸਤ ਕਰਨ ਲਈ ਹੁਨਰਮੰਦ ਵਰਕਰਾਂ ਦੀ ਘਾਟ ਵੀ ਪੂਰੀ ਕਰਨਾ ਚਾਹੁੰਦੀ ਹੈ। ਆਸਟਰੇਲੀਆ ਨੇ ਸਾਲ 2025-26 ਦੇ ਆਸਟਰੇਲਿਆਈ ਵਿੱਤੀ ਵਰ੍ਹੇ ਵਿੱਚ ਸਥਾਈ ਪਰਵਾਸੀਆਂ ਦੀ ਕੁੱਲ ਗਿਣਤੀ 1,85,000 ਨਿਰਧਾਰਤ ਕੀਤੀ ਹੈ। ਇਸ ਵਿੱਚ ਅਹਿਮ ਹਿੱਸਾ ਹੁਨਰਮੰਦ ਪਰਵਾਸੀਆਂ ਨੂੰ ਅਲਾਟ ਕੀਤਾ ਗਿਆ ਹੈ। ਗ੍ਰਹਿ ਵਿਭਾਗ ਅਨੁਸਾਰ ਹੁਨਰਮੰਦ ਪਰਵਾਸੀਆਂ ਲਈ 1,29,500 ਦੀ ਗਿਣਤੀ ਅਤੇ ਪਰਿਵਾਰਾਂ ਲਈ 55,500 ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ।
Advertisement
Advertisement
Advertisement
Advertisement