ਨਿੱਜੀ ਪੱਤਰ ਪ੍ਰੇਰਕਸੰਗਰੂਰ, 19 ਮਈਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਸਟੇਟ ਵਲੋਂ ਯੂਨਿਟ ਸੰਗਰੂਰ ਦੀ ਇਕ ਵਿਸ਼ੇਸ਼ ਮੀਟਿੰਗ ਸਤਿੰਦਰ ਸਿੰਘ ਸੈਣੀ ਨਗਰ ਕੌਂਸਲਰ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਵਿੱਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਣੀ ਸਭਾ ਸੰਗਰੂਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਗੁਰਬਚਨ ਸਿੰਘ ਨੇ ਕਿਹਾ ਕਿ ਸੰਗਰੂਰ ਵਿੱਚ ਸਮਾਜ ਦੇ ਇਕ ਮਜ਼ਬੂਤ ਸੰਗਠਨ ਦੀ ਲੋੜ ਹੈ। ਸਾਬਕਾ ਨਗਰ ਕੌਂਸਲਰ ਵਿਕਰਮ ਸਿੰਘ ਪਾਲੀ ਨੇ ਕਿਹਾ ਕਿ ਜਲਦੀ ਸੈਣੀ ਸਮਾਜ ਦਾ ਇਕ ਮਜ਼ਬੂਤ ਸੰਗਠਨ ਸੰਗਰੂਰ ਵਿੱਚ ਬਣਾਇਆ ਜਾਵੇਗਾ। ਪੰਜਾਬ ਸਟੇਟ ਦੇ ਉਪ ਪ੍ਰਧਾਨ ਹਰਬੰਸ ਸਿੰਘ ਸੈਣੀ ਨੇ ਕਿਹਾ ਕਿ ਆਲ ਇੰਡੀਆ ਸੈਣੀ ਸੇਵਾ ਸਮਾਜ ਪੂਰੇ ਦੇਸ਼ ਦੇ ਵਿੱਚ ਸਮਾਜ ਦੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰ ਰਿਹਾ ਹੈ। ਪੰਜਾਬ ਦੇ ਦਫ਼ਤਰ ਸਕੱਤਰ ਬਲਵਿੰਦਰ ਸਿੰਘ ਸੈਣੀ ਨੇ ਪੰਜਾਬ ਯੂਨਿਟ ਵਲੋਂ ਹੁਣ ਤੱਕ ਕੀਤੇ ਕੰਮਾਂ ਬਾਰੇ ਜਾਣੂ ਕਰਵਾਇਆ।ਇਸ ਮੌਕੇ ਸਰਬਸੰਮਤੀ ਨਾਲ 16 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਲਵਲੀਨ ਸਿੰਘ ਸੈਣੀ ਨੇ ਕਿਹਾ ਕਿ ਜਲਦੀ ਇਕ ਜਨਰਲ ਇਜਲਾਸ ਸੰਗਰੂਰ ਵਿੱਚ ਸੱਦਿਆ ਜਾਏਗਾ। ਉਨ੍ਹਾਂ ਸਤਿੰਦਰ ਸਿੰਘ ਸੈਣੀ ਅਤੇ ਵਿਕਰਮ ਸੈਣੀ ਨੂੰ ਸੈਣੀ ਸਮਾਜ ਪੰਜਾਬ ਦੀ ਟੀਮ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਮੀਟਿੰਗ ’ਚ ਪਰਮਿੰਦਰ ਸਿੰਘ ਰਿੰਕੂ, ਗਿਆਨ ਸਿੰਘ ਸੈਣੀ ਪਟਿਆਲਾ, ਮੁਕੇਸ਼ ਸੈਣੀ ਖਜ਼ਾਨਚੀ ਪੰਜਾਬ,ਗੁਰਪ੍ਰੀਤ ਸਿੰਘ ਬੁੱਬੂ ਸੈਣੀ ਸਾਬਕਾ ਐਮ ਸੀ, ਬਹਾਦਰ ਸਿੰਘ ਸੈਣੀ, ਸੰਦੀਪ ਸੈਣੀ ਭੁੱਲਣ, ਅਮਰੀਕ ਸਿੰਘ ਸਾਬਕਾ ਸਰਪੰਚ, ਪ੍ਰੀਤਮ ਸਿੰਘ, ਰਘਵੀਰ ਸਿੰਘ, ਸੋਨੂੰ ਸੈਣੀ, ਰਣਵੀਰ ਸਿੰਘ, ਤਰਸੇਮ ਸਿੰਘ ਥਲੇਸਾ, ਮਨਜੀਤ ਸਿੰਘ ਸੈਣੀ ਰਿਟਾਇਰਡ ਐਕਸੀਅਨ ਹਾਜ਼ਰ ਸਨ। ਮੰਚ ਸੰਚਾਲਨ ਦੀ ਜਿੰੰਮੇਵਾਰੀ ਮਨਪ੍ਰੀਤ ਸਿੰਘ ਵਲੋਂ ਨਿਭਾਈ ਗਈ।