ਆਯੂਸ਼ਮਾਨ ਹੈਲਥ ਐਂਡ ਵੈੱਲਨੈੱਸ ਕੇਂਦਰਾਂ ਦੀ ਵਰ੍ਹੇਗੰਢ ਮਨਾਈ
05:12 AM Apr 16, 2025 IST
Advertisement
ਚੰਡੀਗੜ੍ਹ: ਯੂਟੀ ਚੰਡੀਗੜ੍ਹ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਆਯੂਸ਼ਮਾਨ ਭਾਰਤ ਹੈਲਥ ਐਂਡ ਵੈੱਲਨੈੱਸ ਕੇਂਦਰਾਂ ਦੀ 7ਵੀਂ ਵਰ੍ਹੇਗੰਢ ਮਨਾਈ ਗਈ। ਇਸ ਤਹਿਤ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਵੱਖ-ਵੱਖ ਹੈਲਥ ਐਂਡ ਵੈੱਲਨੈੱਸ ਕੇਂਦਰਾਂ ਵਿੱਚ ਮੁਫ਼ਤ ਜਾਂਚ ਕੈਂਪ ਲਗਾਏ ਗਏ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ। ਸੈਕਟਰ-34 ਸਥਿਤ ਡਿਸਪੈਂਸਰੀ ਵਿੱਚ ‘ਆਯੂਸ਼ਮਾਨ ਸ਼ਿਵਰ’ ਲਗਾਇਆ ਗਿਆ। ਮੈਡੀਕਲ ਅਫ਼ਸਰ ਡਾ. ਅਮਨਜੋਤ ਕੌਰ ਪੂਨੀਆ ਦੀ ਅਗਵਾਈ ਹੇਠ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। -ਪੱਤਰ ਪ੍ਰੇਰਕ
Advertisement
Advertisement
Advertisement
Advertisement