For the best experience, open
https://m.punjabitribuneonline.com
on your mobile browser.
Advertisement

ਆਯੂਸ਼ਮਾਨ ਵਯ ਵੰਦਨਾ ਕਾਰਡ ਲਈ ਉਮਰ ਹੱਦ 60 ਸਾਲ ਕੀਤੀ ਜਾਵੇ: ਸੰਸਦੀ ਕਮੇਟੀ

04:16 AM Mar 14, 2025 IST
ਆਯੂਸ਼ਮਾਨ ਵਯ ਵੰਦਨਾ ਕਾਰਡ ਲਈ ਉਮਰ ਹੱਦ 60 ਸਾਲ ਕੀਤੀ ਜਾਵੇ  ਸੰਸਦੀ ਕਮੇਟੀ
Advertisement

ਨਵੀਂ ਦਿੱਲੀ, 12 ਮਾਰਚ

Advertisement

ਸੰਸਦ ਦੀ ਸਥਾਈ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦਾ ਘੇਰਾ ਵਧਾਉਣ ਲਈ ਆਯੂਸ਼ਮਾਨ ਵਯ ਵੰਦਨਾ ਕਾਰਡ ਤਹਿਤ ਉਮਰ ਹੱਦ 60 ਸਾਲ ਜਾਂ ਉਸ ਤੋਂ ਵੱਧ ਕੀਤੀ ਜਾਵੇ। ਮੌਜੂਦਾ ਸਮੇਂ ਇਹ ਉਮਰ ਹੱਦ 70 ਸਾਲ ਜਾਂ ਇਸ ਤੋਂ ਵੱਧ ਹੈ।

Advertisement
Advertisement

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਬੀਤੇ ਦਿਨ ਰਾਜ ਸਭਾ ’ਚ ਆਪਣੀ 163ਵੀਂ ਰਿਪੋਰਟ ਪੇਸ਼ ਕੀਤੀ। ਕਮੇਟੀ ਨੇ ਸਿਫਾਰਸ਼ ਕੀਤੀ ਕਿ ਮੌਜੂਦਾ ਸਿਹਤ ਸੰਭਾਲ ਦਾਇਰੇ ਨੂੰ ਪ੍ਰਤੀ ਪਰਿਵਾਰ ਸਾਲਾਨਾ ਪੰਜ ਲੱਖ ਰੁਪਏ ਤੋਂ ਸੋਧ ਕੇ 10 ਲੱਖ ਰੁਪਏ ਸਾਲਾਨਾ ਕੀਤਾ ਜਾਵੇ। ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਕਿ ਯੋਜਨਾ ਅਧੀਨ ਕਵਰ ਕੀਤੇ ਗਏ ਪੈਕੇਜਾਂ ਤੇ ਪ੍ਰਕਿਰਿਆਵਾਂ ਦੀ ਗਿਣਤੀ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਅਤੇ ਮਹਿੰਗੇ ਇਲਾਜ ਤੇ ਮਹਿੰਗੇ ਟੈਸਟਾਂ ਜਿਵੇਂ ਕਿ ਰੇਡੀਓਲੋਜੀਕਲ ਡਾਇਗਨੌਸਟਿਕਸ (ਸੀਟੀ, ਐੱਮਆਰਆਈ ਅਤੇ ਇਮੇਜਿੰਗ ਜਿਸ ਵਿੱਚ ਨਿਊਕਲੀਅਰ ਇਮੇਜਿੰਗ ਵੀ ਸ਼ਾਮਲ ਹੈ) ਨਾਲ ਸਬੰਧਤ ਨਵੇਂ ਪੈਕੇਜ ਤੇ ਪ੍ਰਕਿਰਿਆਵਾਂ ਨੂੰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਸਰਕਾਰ ਨੇ ਹਾਲ ਹੀ ਵਿੱਚ ਏਬੀ-ਪੀਐੱਮਜੇਏਵਾਈ ਦਾ ਘੇਰਾ ਵਧਾ ਕੇ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਛੇ ਕਰੋੜ ਸੀਨੀਅਰ ਨਾਗਰਿਕਾਂ ਨੂੰ ਵਯ ਵੰਦਨਾ ਯੋਜਨਾ ਅਧੀਨ ਸ਼ਾਮਲ ਕੀਤਾ ਹੈ। ਆਯੂਸ਼ਮਾਨ ਵਯ ਵੰਦਨਾ ਕਾਰਡ ਤਹਿਤ ਇਲਾਜ ਲਈ ਬਜਟ ਵਿਚ 1443 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।  -ਪੀਟੀਆਈ

Advertisement
Author Image

Advertisement